ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਭਾਰਤੀ ਅਰਥਵਿਵਸਥਾ ਵਿੱਤੀ ਸਾਲ 2026 ਵਿੱਚ 6.5 ਫੀਸਦੀ ਦੀ ਦਰ ਨਾਲ ਵਧੇਗੀ: ਏਡੀਬੀ

ਏਸ਼ੀਨ ਡਿਵੈਲਪਮੈਂਟ ਬੈਂਕ ਨੇ ਮੰਗਲਵਾਰ ਨੂੰ ਕਿਹਾ ਕਿ ਪਹਿਲੀ ਤਿਮਾਹੀ ਵਿੱਚ 7.8 ਫੀਸਦੀ ਦੀ ਮਜ਼ਬੂਤ ​​ਵਿਕਾਸ ਦਰ ਦੇ ਬਾਵਜੂਦ ਭਾਰਤੀ ਅਰਥਵਿਵਸਥਾ ਦੇ ਮੌਜੂਦਾ ਵਿੱਤੀ ਸਾਲ ਵਿੱਚ 6.5 ਫੀਸਦੀ ਦੀ ਦਰ ਨਾਲ ਵਧਣ ਦੀ ਉਮੀਦ ਹੈ। ਖਾਸ ਕਰਕੇ ਦੂਜੀ ਛਿਮਾਹੀ ਵਿੱਚ...
Advertisement

ਏਸ਼ੀਨ ਡਿਵੈਲਪਮੈਂਟ ਬੈਂਕ ਨੇ ਮੰਗਲਵਾਰ ਨੂੰ ਕਿਹਾ ਕਿ ਪਹਿਲੀ ਤਿਮਾਹੀ ਵਿੱਚ 7.8 ਫੀਸਦੀ ਦੀ ਮਜ਼ਬੂਤ ​​ਵਿਕਾਸ ਦਰ ਦੇ ਬਾਵਜੂਦ ਭਾਰਤੀ ਅਰਥਵਿਵਸਥਾ ਦੇ ਮੌਜੂਦਾ ਵਿੱਤੀ ਸਾਲ ਵਿੱਚ 6.5 ਫੀਸਦੀ ਦੀ ਦਰ ਨਾਲ ਵਧਣ ਦੀ ਉਮੀਦ ਹੈ। ਖਾਸ ਕਰਕੇ ਦੂਜੀ ਛਿਮਾਹੀ ਵਿੱਚ ਭਾਰਤੀ ਬਰਾਮਦ 'ਤੇ ਅਮਰੀਕੀ ਟੈਕਸਾਂ ਦਾ ਪ੍ਰਭਾਵ ਸੰਭਾਵਨਾਵਾਂ ਨੂੰ ਘਟਾਵੇਗਾ।

ਏਸ਼ੀਆਈ ਵਿਕਾਸ ਬੈਂਕ (ਏਡੀਬੀ) ਦੇ ਏਸ਼ੀਆਈ ਡਿਵੈਲਪਮੈਂਟ ਆਊਟਲੁੱਕ (ADO) ਨੇ 7 ਫੀਸਦੀ ਦੀ ਉੱਚ ਵਿਕਾਸ ਦਰ ਦਾ ਅਨੁਮਾਨ ਲਗਾਇਆ ਸੀ, ਜਿਸ ਨੂੰ ਭਾਰਤ ਤੋਂ ਭੇਜੀਆਂ ਜਾਣ ਵਾਲੀਆਂ ਵਸਤਾਂ ’ਤੇ ਅਮਰੀਕਾ ਦੇ 50 ਫੀਸਦੀ ਟੈਕਸ ਦੀ ਚਿੰਤਾ ਕਾਰਨ ਜੁਲਾਈ ਦੀ ਰਿਪੋਰਟ ਵਿੱਚ ਘਟਾ ਕੇ 6.5 ਫੀਸਦੀ ਕਰ ਦਿੱਤਾ ਗਿਆ ਸੀ।

Advertisement

ਏਡੀਓ ਨੇ ਸਤੰਬਰ 2025 ਵਿੱਚ ਕਿਹਾ, ‘‘ਹਾਲਾਂਕਿ ਖਪਤ ਵਿੱਚ ਸੁਧਾਰ ਅਤੇ ਸਰਕਾਰੀ ਖਰਚਿਆਂ ਦੇ ਕਾਰਨ FY26 ਦੀ ਪਹਿਲੀ ਤਿਮਾਹੀ (Q1) ਵਿੱਚ ਜੀਡੀਪੀ 7.8 ਫੀਸਦੀ ਦੀ ਦਰ ਨਾਲ ਮਜ਼ਬੂਤੀ ਨਾਲ ਵਧੀ। ਖਾਸ ਕਰਕੇ FY26 ਦੀ ਦੂਜੀ ਛਿਮਾਹੀ ਅਤੇ FY27 ਵਿੱਚ ਭਾਰਤੀ ਬਰਾਮਦ 'ਤੇ ਅਮਰੀਕਾ ਦੇ ਵਾਧੂ ਟੈਕਸ ਵਿਕਾਸ ਨੂੰ ਘਟਾ ਦੇਣਗੇ, ਪਰ ਮਜ਼ਬੂਤ ਘਰੇਲੂ ਮੰਗ ਅਤੇ ਸੇਵਾਵਾਂ ਦੀ ਬਰਾਮਦ ਇਸ ਪ੍ਰਭਾਵ ਨੂੰ ਘੱਟ ਕਰਨਗੇ।’’

ਇਸ ਵਿੱਚ ਕਿਹਾ ਗਿਆ ਹੈ ਕਿ ਜੀਡੀਪੀ ’ਤੇ ਪ੍ਰਭਾਵ ਸੀਮਤ ਹੋਵੇਗਾ ਕਿਉਂਕਿ ਜੀਡੀਪੀ ਵਿੱਚ ਬਰਾਮਦ ਦਾ ਹਿੱਸਾ ਮੁਕਾਬਲਤਨ ਘੱਟ ਹੈ, ਦੂਜੇ ਦੇਸ਼ਾਂ ਨੂੰ ਬਰਾਮਦ ਵਿੱਚ ਵਾਧਾ ਹੋਇਆ ਹੈ। ADO ਇਹ ਵੀ ਉਮੀਦ ਕਰਦਾ ਹੈ ਕਿ ਵਿੱਤੀ ਘਾਟਾ ਬਜਟ ਅਨੁਮਾਨ 4.4 ਫੀਸਦੀ ਤੋਂ ਵੱਧ ਹੋਣ ਦੀ ਸੰਭਾਵਨਾ ਹੈ ਕਿਉਂਕਿ ਟੈਕਸ ਮਾਲੀਏ ਵਿੱਚ ਕਮੀ ਆਵੇਗੀ। -ਪੀਟੀਆਈ

Advertisement
Tags :
GDPIndian EconomyPunjabi NewsPunjabi Tribune
Show comments