ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

India-US Trade Pact: ਭਾਰਤ-ਅਮਰੀਕਾ ਵਪਾਰ ਸਮਝੌਤਾ 9 ਤੋਂ ਪਹਿਲਾਂ ਹੋਣ ਦੇ ਆਸਾਰ, ਭਾਰਤ ਨੇ ਟੈਰਿਫ ਦਾ ਮਾਮਲਾ WTO ’ਚ ਉਠਾਇਆ

India-US trade pact likely before July 9; certain issues still pending in agri and auto sectors; At WTO, India proposes retaliatory duties against US over auto tariffs
Advertisement

ਖੇਤੀਬਾੜੀ, ਆਟੋ ਸੈਕਟਰਾਂ ’ਚ ਹਾਲੇ ਵੀ ਲਟਕ ਰਹੇ ਨੇ ਕੁਝ ਮੁੱਦੇ; ਲਟਕਦੇ ਮੁੱਦਿਆਂ ’ਤੇ ਗੱਲਬਾਤ ਰਹੇਗੀ ਜਾਰੀ

ਨਵੀਂ ਦਿੱਲੀ, 4 ਜੁਲਾਈ

Advertisement

ਭਾਰਤ ਅਤੇ ਅਮਰੀਕਾ ਦਰਮਿਆਨ ਇੱਕ ਅੰਤਰਿਮ ਵਪਾਰ ਸਮਝੌਤੇ 'ਤੇ ਗੱਲਬਾਤ ਕਰਨ ਪਿੱਛੋਂ ਇੱਕ ਭਾਰਤੀ ਟੀਮ ਵਾਸ਼ਿੰਗਟਨ ਤੋਂ ਵਤਨ ਪਰਤ ਆਈ ਹੈ। ਇਸ ਦੇ ਮੱਦੇਨਜ਼ਰ ਇਸ ਤਜਾਰਤੀ ਇਕਰਾਰਨਾਮੇ ਨੂੰ 9 ਜੁਲਾਈ ਤੋਂ ਪਹਿਲਾਂ ਅੰਤਿਮ ਰੂਪ ਦਿੱਤੇ ਜਾਣ ਦੀ ਸੰਭਾਵਨਾ ਹੈ। ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਤਾਂ ਵੀ ਹਾਲੇ ਚਰਚਾ ਜਾਰੀ ਰਹੇਗੀ ਕਿਉਂਕਿ ਖੇਤੀਬਾੜੀ ਅਤੇ ਆਟੋ ਸੈਕਟਰਾਂ ਵਿੱਚ ਕੁਝ ਮੁੱਦਿਆਂ ਨੂੰ ਅਜੇ ਵੀ ਹੱਲ ਕਰਨ ਦੀ ਲੋੜ ਹੈ।

ਭਾਰਤੀ ਟੀਮ ਦੀ ਅਗਵਾਈ ਮੁੱਖ ਵਾਰਤਾਕਾਰ ਰਾਜੇਸ਼ ਅਗਰਵਾਲ ਕਰ ਰਹੇ ਹਨ। ਉਹ ਵਣਜ ਵਿਭਾਗ ਵਿੱਚ ਵਿਸ਼ੇਸ਼ ਸਕੱਤਰ ਹਨ। ਅਧਿਕਾਰੀ ਨੇ ਕਿਹਾ ਕਿ ਗੱਲਬਾਤ ਆਖਰੀ ਪੜਾਅ ਵਿੱਚ ਹੈ ਅਤੇ ਇਸ ਦੇ ਸਿੱਟੇ ਦਾ ਐਲਾਨ 9 ਜੁਲਾਈ ਤੋਂ ਪਹਿਲਾਂ ਹੋਣ ਦੀ ਉਮੀਦ ਹੈ, ਜੋ ਕਿ ਭਾਰਤ ਸਮੇਤ ਦਰਜਨਾਂ ਦੇਸ਼ਾਂ 'ਤੇ ਲਗਾਏ ਗਏ ਟਰੰਪ ਟੈਰਿਫ ਦੀ 90 ਦਿਨਾਂ ਦੀ ਮੁਅੱਤਲੀ ਦੀ ਮਿਆਦ ਦੇ ਅੰਤ ਨੂੰ ਵੀ ਦਰਸਾਉਂਦਾ ਹੈ।

ਅਧਿਕਾਰੀ ਨੇ ਕਿਹਾ ਕਿ ਭਾਰਤੀ ਟੀਮ ਵਾਸ਼ਿੰਗਟਨ ਤੋਂ ਵਾਪਸ ਆ ਗਈ ਹੈ। ਗੱਲਬਾਤ ਜਾਰੀ ਰਹੇਗੀ। ਖੇਤੀਬਾੜੀ ਅਤੇ ਆਟੋ ਸੈਕਟਰਾਂ ਵਿੱਚ ਕੁਝ ਮੁੱਦੇ ਹੱਲ ਕਰਨ ਦੀ ਲੋੜ ਹੈ। ਭਾਰਤ ਨੇ ਆਟੋ ਸੈਕਟਰਾਂ ਵਿੱਚ 25 ਫ਼ੀਸਦੀ ਡਿਊਟੀ ਤੋਂ ਵੱਧ ਦਾ ਮੁੱਦਾ ਉਠਾਇਆ ਹੈ। ਇਸਨੇ ਇਹ ਮਾਮਲਾ ਵਿਸ਼ਵ ਵਪਾਰ ਸੰਗਠਨ (WTO) ਦੀ ਸੁਰੱਖਿਆ ਕਮੇਟੀ ਵਿੱਚ ਵੀ ਚੁੱਕਿਆ ਹੈ।

ਭਾਰਤ ਨੇ ਸ਼ੁੱਕਰਵਾਰ ਨੂੰ ਸੁਰੱਖਿਆ ਉਪਾਵਾਂ ਦੇ ਨਾਮ 'ਤੇ ਆਟੋਮੋਬਾਈਲ ਸੈਕਟਰ 'ਤੇ ਅਮਰੀਕੀ ਟੈਰਿਫਾਂ 'ਤੇ ਅਮਰੀਕਾ ਵਿਰੁੱਧ ਵਿਸ਼ਵ ਵਪਾਰ ਸੰਗਠਨ (World Trade Organisation - WTO) ਦੇ ਨਿਯਮਾਂ ਅਧੀਨ ਜਵਾਬੀ ਡਿਊਟੀਆਂ ਲਗਾਉਣ ਦਾ ਪ੍ਰਸਤਾਵ ਰੱਖਿਆ ਹੈ। ਭਾਰਤ ਦੀ ਬੇਨਤੀ 'ਤੇ ਪ੍ਰਸਾਰਿਤ ਕੀਤੇ ਜਾ ਰਹੇ WTO ਦੇ ਇੱਕ ਨੋਟੀਫਿਕੇਸ਼ਨ ਦੇ ਅਨੁਸਾਰ, "ਰਿਆਇਤਾਂ ਜਾਂ ਹੋਰ ਜ਼ਿੰਮੇਵਾਰੀਆਂ ਦੀ ਪ੍ਰਸਤਾਵਿਤ ਮੁਅੱਤਲੀ ਸੰਯੁਕਤ ਰਾਜ ਅਮਰੀਕਾ ਵਿੱਚ ਪੈਦਾ ਹੋਣ ਵਾਲੇ ਚੁਣੇ ਹੋਏ ਉਤਪਾਦਾਂ 'ਤੇ ਟੈਰਿਫਾਂ ਵਿੱਚ ਵਾਧੇ ਦੇ ਰੂਪ ਵਿੱਚ ਹੋਵੇਗੀ।’’

ਭਾਰਤ ਨੇ WTO ਦੇ ਕੁਝ ਪ੍ਰਬੰਧਾਂ ਦੇ ਤਹਿਤ ਰਿਆਇਤਾਂ ਅਤੇ ਹੋਰ ਜ਼ਿੰਮੇਵਾਰੀਆਂ ਦੀ ਪ੍ਰਸਤਾਵਿਤ ਮੁਅੱਤਲੀ ਬਾਰੇ WTO ਦੀ ਵਪਾਰ ਪ੍ਰੀਸ਼ਦ ਨੂੰ ਸੂਚਿਤ ਕੀਤਾ ਹੈ। ਇਹ ਵਿਚ ਕਿਹਾ ਗਿਆ ਹੈ, "ਇਹ ਨੋਟੀਫਿਕੇਸ਼ਨ ਅਮਰੀਕਾ ਵੱਲੋਂ ਭਾਰਤ ਤੋਂ ਆਟੋਮੋਬਾਈਲ ਪੁਰਜ਼ਿਆਂ ਦੀ ਦਰਾਮਦ 'ਤੇ ਵਧਾਏ ਗਏ ਸੁਰੱਖਿਆ ਉਪਾਵਾਂ ਦੇ ਸਬੰਧ ਵਿੱਚ ਕੀਤਾ ਗਿਆ ਹੈ।" -ਪੀਟੀਆਈ

 

Advertisement