ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਅਮਰੀਕਾ ਨਾਲ ਵਪਾਰ ਸਮਝੌਤੇ ਲਈ ਆਪਣੀਆਂ ਸ਼ਰਤਾਂ ’ਤੇ ਗੱਲਬਾਤ ਕਰੇ ਭਾਰਤ: ਦੇਵ

ਪ੍ਰਧਾਨ ਮੰਤਰੀ ਦੀ ਆਰਥਿਕ ਸਲਾਹਕਾਰ ਕੌਂਸਲ ਦੇ ਚੇਅਰਮੈਨ ਨੇ ਦਿੱਤਾ ਬਿਆਨ
ਐੱਸ. ਮਹੇਂਦਰ ਦੇਵ
Advertisement

ਪ੍ਰਧਾਨ ਮੰਤਰੀ ਦੀ ਆਰਥਿਕ ਸਲਾਹਕਾਰ ਕੌਂਸਲ (ਈਏਸੀ-ਪੀਐੱਮ) ਦੇ ਚੇਅਰਮੈਨ ਐੱਸ. ਮਹੇਂਦਰ ਦੇਵ ਨੇ ਕਿਹਾ ਹੈ ਕਿ ਭਾਰਤ ਨੂੰ ਕੌਮੀ ਹਿੱਤ ਧਿਆਨ ’ਚ ਰੱਖਦਿਆਂ ਆਪਣੀਆਂ ਸ਼ਰਤਾਂ ’ਤੇ ਅਮਰੀਕਾ ਨਾਲ ਵਪਾਰ ਸਮਝੌਤੇ ਨੂੰ ਲੈ ਕੇ ਗੱਲਬਾਤ ਕਰਨੀ ਚਾਹੀਦੀ ਹੈ। ਦੇਵ ਨੇ ਆਸ ਜਤਾਈ ਕਿ ਮੁਕਤ ਵਪਾਰ ਸਮਝੌਤਿਆਂ ’ਤੇ ਦਸਤਖ਼ਤ ਹੋਣ ਮਗਰੋਂ ਭਾਰਤ ਨੂੰ ਟੈਕਸਾਂ ਦੇ ਮਾਮਲੇ ’ਚ ਹੋਰ ਮੁਲਕਾਂ ਦੇ ਮੁਕਾਬਲੇ ’ਚ ਲਾਹਾ ਮਿਲੇਗਾ ਅਤੇ ਇਸ ਨਾਲ ਬਰਾਮਦਗੀ ਨੂੰ ਹੱਲਾਸ਼ੇਰੀ ਮਿਲੇਗੀ। ਉਨ੍ਹਾਂ ਖ਼ਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਭਾਰਤ ਦਾ ਨਜ਼ਰੀਆ ਆਪਣੀਆਂ ਸ਼ਰਤਾਂ ਅਤੇ ਕੌਮੀ ਹਿੱਤਾਂ ਨੂੰ ਧਿਆਨ ’ਚ ਰੱਖ ਕੇ ਮੁਲਕਾਂ ਨਾਲ ਵਪਾਰ ਸਮਝੌਤਿਆਂ ਬਾਰੇ ਗੱਲਬਾਤ ਕਰਨਾ ਹੈ। ਗੱਲਬਾਤ ਜਾਰੀ ਹੈ ਅਤੇ ਆਖਰੀ ਫ਼ੈਸਲਾ ਦੁਵੱਲੇ ਹਿੱਤਾਂ ’ਤੇ ਨਿਰਭਰ ਕਰੇਗਾ।’’

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਭਾਰਤ ਨਾਲ ਤਜਵੀਜ਼ਤ ਵਪਾਰ ਸਮਝੌਤਾ ਇੰਡੋਨੇਸ਼ੀਆ ਨਾਲ ਹੋਏ ਸਮਝੌਤੇ ਵਰਗਾ ਹੋਵੇਗਾ। ਭਾਰਤ ਨੂੰ ਵਿਕਾਸਸ਼ੀਲ ਅਰਥਚਾਰੇ ਲਈ ਸਿੱਕੇ ਦੀ ਪਸਾਰ ਦਰ ਦਾ ਟੀਚਾ ਥੋੜ੍ਹਾ ਵੱਧ ਰੱਖਣ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ’ਚ ਦੇਵ ਨੇ ਕਿਹਾ, ‘‘ਜਦੋਂ ਮੌਜੂਦਾ ਢਾਂਚਾ ਸਿੱਕੇ ਦੀ ਪਸਾਰ ਦਰ ਅਤੇ ਵਿਕਾਸ ਦੇ ਟੀਚਿਆਂ ਨੂੰ ਲੈ ਕੇ ਵਧੀਆ ਪ੍ਰਦਰਸ਼ਨ ਕਰ ਰਿਹਾ ਹੈ ਤਾਂ ਮਹਿੰਗਾਈ ਦਾ ਟੀਚਾ ਵਧਾਉਣ ਦੀ ਕੋਈ ਲੋੜ ਨਹੀਂ ਹੈ।’’ ਉਨ੍ਹਾਂ ਸੁਝਾਅ ਦਿੱਤਾ ਕਿ ਭਾਰਤੀ ਰਿਜ਼ਰਵ ਬੈਂਕ ਮਹਿੰਗਾਈ ਦੇ ਟੀਚੇ ਲਈ ਖੁਰਾਕੀ ਮਹਿੰਗਾਈ ਨੂੰ ਛੱਡ ਕੇ ਮੁੱਖ ਮਹਿੰਗਾਈ ਦਰ ਦੀ ਵਰਤੋਂ ਕਰੇ।

Advertisement

Advertisement