ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਭਾਰਤ ਵੱਲੋਂ ਰੂਸ ਤੋਂ ਕੋਲੇ ਦੀ ਰਿਕਾਰਡ ਦਰਾਮਦ

Indian coal imports from Russia highest in two years in May
Advertisement

ਮਾਸਕੋ, 27 ਜੂਨ

Advertisement

ਰੂਸੀ ਥਰਮਲ ਕੋਲੇ ਦੇ ਮੁੱਖ ਖਰੀਦਦਾਰਾਂ ’ਚੋਂ ਇੱਕ, ਭਾਰਤ ਨੇ ਮਈ 2025 ਵਿੱਚ ਰੂਸ ਤੋਂ ਆਪਣੀ ਦਰਾਮਦ ਨੂੰ ਵਧਾ ਕੇ ਦੋ ਸਾਲਾਂ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚਾ ਦਿੱਤਾ ਹੈ।

ਰੂਸੀ ਸੈਂਟਰ ਫਾਰ ਪ੍ਰਾਈਸ ਇੰਡੈਕਸ (CCI) ਦੀ ਇੱਕ ਕਾਰੋਬਾਰੀ ਸਮੀਖਿਆ ਦਾ ਹਵਾਲਾ ਦਿੰਦੇ ਹੋਏ, 'ਕੋਮਰਸੈਂਟ' ਨੇ ਦੱਸਿਆ ਕਿ ਮਈ 2025 ਵਿੱਚ ਰੂਸ ਤੋਂ ਭਾਰਤ ਨੂੰ ਥਰਮਲ ਕੋਲੇ ਦੀ ਸਪਲਾਈ ਅਪ੍ਰੈਲ ਦੇ ਮੁਕਾਬਲੇ 52 ਫੀਸਦੀ ਵਧ ਕੇ 13 ਲੱਖ ਮੀਟ੍ਰਿਕ ਟਨ ਹੋ ਗਈ ਹੈ, ਜੋ ਕਿ ਦੋ ਸਾਲਾਂ ਦਾ ਸਭ ਤੋਂ ਉੱਚਾ ਪੱਧਰ ਹੈ। ਰਿਕਾਰਡ ਦਰਸਾਉਂਦੇ ਹਨ ਕਿ ਜੂਨ 2023 ਤੋਂ ਬਾਅਦ, ਰੂਸ ਤੋਂ ਮਾਸਿਕ ਬਰਾਮਦ 10 ਲੱਖ ਟਨ ਤੋਂ ਵੱਧ ਨਹੀਂ ਹੋਈ ਸੀ।

ਵਧ ਰਹੇ ਘਰੇਲੂ ਉਤਪਾਦਨ ਅਤੇ ਲੌਜਿਸਟਿਕਸ ਦੀ ਉੱਚ ਕੀਮਤ ਕਾਰਨ ਭਾਰਤ ਵਿੱਚ ਰੂਸ ਦੀ ਮਾਰਕੀਟ ਹਿੱਸੇਦਾਰੀ ਵਿੱਚ ਮਹੱਤਵਪੂਰਨ ਵਾਧਾ ਹੋਣ ਦੀ ਸੰਭਾਵਨਾ ਨਹੀਂ ਹੈ। ਮਾਹਿਰਾਂ ਦੀ ਰਾਏ ਅਨੁਸਾਰ, ਮੌਜੂਦਾ ਸ਼ਿਪਮੈਂਟ ਪੱਧਰਾਂ ਨੂੰ ਬਰਕਰਾਰ ਰੱਖਣਾ ਪੂਰੀ ਤਰ੍ਹਾਂ ਸੰਭਵ ਹੈ।

ਰਿਪੋਰਟ ਵਿੱਚ ਬਿਗਮਿੰਟ ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਮਈ ਵਿੱਚ ਭਾਰਤ ਦੀ ਕੁੱਲ ਥਰਮਲ ਕੋਲੇ ਦੀ ਦਰਾਮਦ ਮੌਸਮੀ ਤੌਰ 'ਤੇ ਮਹੀਨਾ-ਦਰ-ਮਹੀਨਾ 10 ਫੀਸਦੀ ਵਧ ਕੇ 1.74 ਕਰੋੜ ਟਨ ਹੋ ਗਈ, ਜੋ ਕਿ ਜੂਨ 2024 ਤੋਂ ਬਾਅਦ ਦਾ ਸਭ ਤੋਂ ਉੱਚਾ ਪੱਧਰ ਹੈ। -ਪੀਟੀਆਈ

Advertisement