ਭਾਰਤ ਨੂੰ ਵਪਾਰ ਸਮਝੌਤੇ ’ਤੇ ਅਮਰੀਕਾ ਨਾਲ ਗੱਲਬਾਤ ਜਲਦ ਬਹਾਲ ਹੋਣ ਦੀ ਉਮੀਦ
Govt working on support measures to help exporters deal with 50 pc US tariff Official
ਭਾਰਤ ਨੂੰ ਉਮੀਦ ਹੈ ਕਿ ਅਮਰੀਕਾ ਨਾਲ ਦੁਵੱਲੇ ਵਪਾਰ ਸਮਝੌਤੇ ’ਤੇ (ਬੀਟੀਏ) bilateral trade agreement (BTA) ਉੱਤੇ ਗੱਲਬਾਤ ਜਲਦੀ ਬਹਾਲ ਹੋਵੇਗੀ ਪਰ ਭਾਰਤੀ ਉਤਪਾਦਾਂ ’ਤੇ ਅਮਰੀਕਾ ਵਿੱਚ ਲਾਏ ਉੱਚ ਟੈਰਿਫ ਦਾ ਮਸਲਾ ਹੱਲ ਕਰਨਾ ਇਸ ਦਿਸ਼ਾ ’ਚ ਪ੍ਰਗਤੀ ਲਈ ਜ਼ਰੂਰੀ ਹੋਵੇਗਾ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ।
ਇਸੇ ਦੌਰਾਨ ਇਕ ਅਧਿਕਾਰੀ ਨੇ ਕਿਹਾ ਕਿ ਸਰਕਾਰ ਵੱਲੋਂ ਅਮਰੀਕੀ ਟੈਰਿਫ ਕਾਰਨ ਪ੍ਰਭਾਵਿਤ ਹੋਣ ਵਾਲੇ ਬਰਾਮਦਕਾਰਾਂ ਦੀ ਮਦਦ ਲਈ ਕਦਮ ਚੁੱਕੇ ਜਾ ਰਹੇ ਹਨ।
ਸਰਕਾਰ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਫਿਲਹਾਲ ਅਗਲੇ ਗੇੜ ਦੀ ਵਪਾਰ ਗੱਲਬਾਤ ਲਈ ਤਰੀਕਾਂ ਤੈਅ ਨਹੀਂ ਹੋਈਆਂ ਹਨ ਪਰ ਗੱਲਬਾਤ ਬਹਾਲ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ, ‘‘ਸਾਨੂੰ ਜਲਦੀ ਹੀ ਫਿਰ ਤੋਂ ਗੱਲ ਦੇ ਮੇਜ਼ ’ਤੇ ਮੁੜਨ ਦੀ ਉਮੀਦ ਹੈ। ਜਦੋਂ ਵੀ ਸਮਝੌਤਾ ਹੋਵੇਗਾ, ਉਦੋਂ ਦੋਵਾਂ ਧਿਰਾਂ ਨੂੰ ਟੈਰਿਫ ਦੇ ਮੁੱਦੇ ਦਾ ਹੱਲ ਕਰਨਾ ਹੋਵੇਗਾ।’’
ਭਾਰਤ ਤੇ ਅਮਰੀਕਾ ਵਿਚਾਲੇ ਤਜਵੀਜ਼ਤ ਵਪਾਰ ਸਮਝੌਤੇ ਸਬੰਧੀ ਮਾਰਚ 2025 ਤੋਂ ਲੈ ਕੇ ਹੁਣ ਤੱਕ ਪੰਜ ਗੇੜ ਦੀ ਗੱਲਬਾਤ ਹੋ ਚੁੱਕੀ ਹੈ। ਛੇਵੇਂ ਗੇੜ ਦੀ ਗੱਲਬਾਤ ਲਈ ਅਮਰੀਕਾ ਵਾਰਤਾਕਾਰ ਵਫ਼ਦ 25 ਅਗਸਤ ਨੂੰ ਭਾਰਤ ਦੌਰੇ ਆਉਣਾ ਸੀ ਪਰ ਉਨ੍ਹਾਂ ਵੱਲੋਂ ਇਹ ਮੀਟਿੰਗ ਫਿਲਹਾਲ ਟਾਲ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਅਮਰੀਕਾ ’ਚ 27 ਅਗਸਤ ਤੋਂ ਭਾਰਤੀ ਵਸਤਾਂ ’ਤੇ ਕੁੱਲ 50 ਫ਼ੀਸਦ ਟੈਕਸ ਲੱਗ ਰਿਹਾ ਹੈ।
ਦੂਜੇ ਪਾਸੇ ਇਕ ਅਧਿਕਾਰੀ ਨੇ ਕਿਹਾ ਕਿ ਸਰਕਾਰ ਵੱਲੋਂ ਅਮਰੀਕੀ ਟੈਰਿਫ ਕਾਰਨ ਪ੍ਰਭਾਵਿਤ ਹੋਣ ਵਾਲੇ ਬਰਾਮਦਕਾਰਾਂ ਦੀ ਮਦਦ ਲਈ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਬਰਾਮਦਕਾਰਾਂ ਨੂੰ ਅਮਰੀਕਾ ਦੇ 50 ਫ਼ੀਸਦ ਟੈਰਿਫ ਦੇ ਅਸਰ ਤੋਂ ਬਚਾਉਣ ਲਈ ਸਰਕਾਰ ਉਨ੍ਹਾਂ ਲਈ export promotion mission ਲਾਗੂ ਕਰਨ ’ਚ ਤੇਜ਼ੀ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਅਧਿਕਾਰੀ ਮੁਤਾਬਕ ਬਰਾਮਦਕਾਰਾਂ ਨੇ ਨਕਦੀ ਦੇ ਮੋਰਚੇ ’ਚ ਸਰਕਾਰ ਤੋਂ ਮਦਦ ਮੰਗੀ ਹੈ ਅਤੇ ਇਨ੍ਹਾਂ ਸਾਰੇ ਮੁੱਦਿਆਂ ’ਤੇ ਵਿਚਾਰ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ, ‘‘ਬਰਾਮਦ ਵਿਭਿੰਨਤਾ, ਨਵੇਂ ਮੁਕਤ ਵਪਾਰ ਸਮਝੌਤੇ, export promotion mission ਦੀ ਸ਼ੁਰੂਆਤ ਅਤੇ ਵਧਦਾ ਘਰੇਲੂ ਬਾਜ਼ਾਰ, ਭਾਰਤੀ ਬਰਾਮਦਕਾਰਾਂ ਨੂੰ ਅਮਰੀਕੀ ਟੈਰਿਫ ਦੇ ਅਸਰ ਤੋਂ ਬਚਾਉਣ ’ਚ ਮਦਦ ਕਰਨਗੇ। ਅਧਿਕਾਰੀ ਨੇ ਕਿਹਾ ਕਿ ਸਰਕਾਰ ਬਰਾਮਦਕਾਰਾਂ ਸਾਹਮਣੇ ਖੜ੍ਹੀਆਂ ਹੋਣ ਵਾਲੀਆਂ ਮੁਸ਼ਕਲਾਂ ਤੋਂ ਜਾਣੂ ਹੈ ਤੇ ਉਨ੍ਹਾਂ ਦੀ ਮਦਦ ਲਈ ਉਸਾਰੂ ਕੋਸ਼ਿਸ਼ਾਂ ਹੋ ਰਹੀਆਂ ਹਨ।