ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਯੂਕਰੇਨ ਜੰਗ ਮਗਰੋਂ ਭਾਰਤ ਨੇ ਰੂਸ ਤੋਂ 112.5 ਅਰਬ ਯੂਰੋ ਦਾ ਕੱਚਾ ਤੇਲ ਖਰੀਦਿਆ

ਯੂਰਪੀ ਖੋਜ ਸੰਸਥਾ ਨੇ ਆਪਣੀ ਰਿਪੋਰਟ ’ਚ ਦਿੱਤੀ ਜਾਣਕਾਰੀ
Advertisement

ਨਵੀਂ ਦਿੱਲੀ, 6 ਮਾਰਚ

ਦੁਨੀਆ ਦੇ ਤੀਜੇ ਵੱਡੇ ਕੱਚੇ ਤੇਲ ਦੇ ਖਪਤਕਾਰ ਤੇ ਦਰਾਮਦਕਾਰ ਦੇਸ਼ ਭਾਰਤ ਨੇ ਯੂਕਰੇਨ ਜੰਗ ਦੀ ਸ਼ੁਰੂਆਤ ਤੋਂ ਬਾਅਦ ਰੂਸ ਤੋਂ ਕੱਚਾ ਤੇਲ ਖਰੀਦਣ ’ਤੇ 112.5 ਅਰਬ ਯੂਰੋ ਖਰਚ ਕੀਤੇ ਹਨ। ਯੂਰਪੀ ਖੋਜ ਸੰਸਥਾ ਨੇ ਅੱਜ ਇਹ ਜਾਣਕਾਰੀ ਦਿੱਤੀ।

Advertisement

‘ਸੈਂਟਰ ਫਾਰ ਰਿਸਰਚ ਆਨ ਐਨਰਜੀ ਐਂਡ ਕਲੀਨ ਏਅਰ’ (ਸੀਆਰਈਏ) ਨੇ 24 ਫਰਵਰੀ 2022 ਤੋਂ ਪੈਟਰੋਲੀਅਮ ਉਤਪਾਦਾਂ ਲਈ ਰੂਸ ਨੂੰ ਕੀਤੇ ਭੁਗਤਾਨ ਬਾਰੇ ਇਹ ਰਿਪੋਰਟ ਜਾਰੀ ਕੀਤੀ ਹੈ। ਰਿਪੋਰਟ ਕਹਿੰਦੀ ਹੈ, ‘ਸਾਡੇ ਅਨੁਮਾਨ ਅਨੁਸਾਰ ਯੂਕਰੇਨ ਜੰਗ ਸ਼ੁਰੂ ਹੋਣ ਤੋਂ ਬਾਅਦ ਰੂਸ ਨੇ ਜੈਵਿਕ ਈਂਧਣ ਦੀ ਬਰਾਮਦ ਤੋਂ ਕੁੱਲ 835 ਅਰਬ ਯੂਰੋ ਦਾ ਮਾਲੀਆ ਪ੍ਰਾਪਤ ਕੀਤਾ ਹੈ।’ ਰੂਸ ਤੋਂ ਜੈਵਿਕ ਈਂਧਣ ਦੀ ਦਰਾਮਦ ਦੇ ਮਾਮਲੇ ’ਚ ਚੀਨ 235 ਅਰਬ ਯੂਰੋ (ਤੇਲ ਲਈ 170 ਅਰਬ ਯੂਰੋ, ਕੋਲੇ ਲਈ 34.3 ਅਰਬ ਯੂਰੋ ਤੇ ਗੈਸ ਲਈ 30.5 ਅਰਬ ਯੂਰੋ) ਨਾਲ ਸਭ ਤੋਂ ਅੱਗੇ ਰਿਹਾ। ਸੀਆਰਈਏ ਮੁਤਾਬਕ ਭਾਰਤ ਨੇ ਯੂਕਰੇਨ ਜੰਗ ਸ਼ੁਰੂ ਹੋਣ ਤੋਂ ਬਾਅਦ ਤੋਂ ਦੋ ਮਾਰਚ 2025 ਤੱਕ ਦੇ ਤਿੰਨ ਸਾਲਾਂ ’ਚ ਰੂਸ ਤੋਂ ਕੁੱਲ 205.84 ਅਰਬ ਯੂਰੋ ਦਾ ਜੈਵਿਕ ਈਂਧਣ ਖਰੀਦਿਆ ਹੈ। ਇਸ ਵਿੱਚ ਕੱਚੇ ਤੇਲ ਦੀ ਖਰੀਦ 112.5 ਅਰਬ ਯੂਰੋ ਦੀ ਰਹੀ, ਜਦਕਿ ਕੋਲੇ ਲਈ 13.25 ਅਰਬ ਯੂਰੋ ਦਾ ਭੁਗਤਾਨ ਕੀਤਾ ਗਿਆ। ਆਪਣੇ ਕੱਚੇ ਤੇਲ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ 85 ਫ਼ੀਸਦ ਤੋਂ ਵੱਧ ਦਰਾਮਦ ’ਤੇ ਨਿਰਭਰ ਭਾਰਤ ਨੇ ਵਿੱਤੀ ਸਾਲ 2022-23 ’ਚ ਕੱਚੇ ਤੇਲ ਦੀ ਦਰਾਮਦ ’ਤੇ 232.7 ਅਰਬ ਡਾਲਰ ਅਤੇ ਵਿੱਤੀ ਸਾਲ 2023-24 ’ਚ 234.3 ਅਰਬ ਡਾਲਰ ਖਰਚ ਕੀਤੇ ਹਨ। ਚਾਲੂ ਵਿੱਤੀ ਸਾਲ ਤੇ ਪਹਿਲੇ 10 ਮਹੀਨਿਆਂ ’ਚ ਹੀ ਭਾਰਤ ਨੇ ਤੇਲ ਦੀ ਦਰਾਮਦ ’ਤੇ 195.2 ਅਰਬ ਡਾਲਰ ਖਰਚ ਕੀਤੇ ਹਨ। -ਪੀਟੀਆਈ

Advertisement
Show comments