ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਮੀਂਹ ਨੇ ਖੇਤਾਂ ਤੇ ਖ਼ਰੀਦ ਕੇਂਦਰਾਂ ’ਚ ਕੰਮ ਰੋਕਿਆ
ਜੋਗਿੰਦਰ ਸਿੰਘ ਮਾਨ
ਮਾਨਸਾ, 10 ਨਵੰਬਰ
ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਅੱਜ ਸਵੇਰ ਤੋਂ ਮੀਂਹ ਕਾਰਨ ਬੇਸ਼ੱਕ ਪ੍ਰਦੂਸ਼ਣ ਕਾਰਨ ਵਾਤਾਵਰਣ ਸਾਫ਼ ਹੋ ਰਿਹਾ ਹੈ ਪਰ ਇਸ ਨਾਲ ਖੇਤਾਂ ਵਿਚ ਕੰਬਾਈਨਾਂ ਦੀ ਵਾਢੀ ਦਾ ਕੰਮ ਰੁਕ ਗਿਆ ਹੈ। ਇਸੇ ਹੀ ਤਰ੍ਹਾਂ ਖਰੀਦ ਕੇਂਦਰਾਂ ਵਿੱਚ ਪਏ ਝੋਨੇ ਦੀ ਤੁਲਾਈ, ਝਰਾਈ, ਸਿਲਾਈ, ਉਤਰਾਈ, ਸਫ਼ਾਈ ਕਰਨ ਦਾ ਕੰਮ ਵਿੱਚ ਠੱਪ ਹੋ ਗਿਆ। ਅਨਾਜ ਮੰਡੀਆਂ ਵਿੱਚ ਵਿਚ ਵਿਕਣ ਲਈ ਲਿਆਏ ਝੋਨੇ ਨੂੰ ਕਿਸਾਨਾਂ ਵਲੋਂ ਤਰਪਾਲਾਂ ਨਾਲ ਢੱਕ ਦਿੱਤਾ ਗਿਆ ਹੈ। ਮੀਂਹ ਕਾਰਨ ਇਸ ਇਲਾਕੇ ਵਿੱਚ ਕਿਸੇ ਵੀ ਖਰੀਦ ਕੇਂਦਰ ਵਿਚ ਅੱਜ ਸਵੇਰੇ ਅਤੇ ਦੁਪਹਿਰ ਸਮੇਂ ਬੋਲੀ ਨਹੀਂ ਲੱਗ ਸਕੀ ਅਤੇ ਨਾ ਹੀ ਸ਼ਾਮ ਨੂੰ ਲੱਗਣ ਦੀ ਕੋਈ ਉਮੀਦ ਜਾਪਦੀ ਹੈ। ਦੂਜੇ ਪਾਸੇ ਖੇਤਾਂ ਵਿਚ ਸਿੱਲ ਵਧਣ ਕਾਰਨ ਕੰਬਾਈਨਾਂ ਨਾਲ ਰਹਿੰਦੇ ਪਛੇਤੇ ਝੋਨੇ ਅਤੇ ਬਾਸਮਤੀ ਦੀ ਵਾਢੀ ਦੇ ਰੁਝਾਨ ਨੂੰ ਠੱਲ੍ਹ ਪੈ ਗਈ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਤਿ ਮਾਰਕੀਟਿੰਗ ਅਰਥ ਸ਼ਾਸਤਰੀ ਗੁਰਮੀਤ ਸਿੰਘ ਰੋਮਾਣਾ ਨੇ ਦੱਸਿਆ ਕਿ ਹੁਣ ਧੁੱਪਾਂ ਲੱਗਣ ਦਾ ਸਮਾਂ ਸੀ। ਖੇਤਾਂ ਵਿਚ ਕਣਕ ਦੀ ਬਜਿਾਈ ਦਾ ਕੰਮ ਵੀ ਕਿਸਾਨਾਂ ਵਲੋਂ ਬੰਦ ਕੀਤਾ ਗਿਆ ਹੈ।