ਚੀਨ ’ਚ ਰਿਸ਼ਵਤਖ਼ੋਰ ਸਾਬਕਾ ਬੈਂਕਰ ਨੂੰ ਸਜ਼ਾ-ਏ-ਮੌਤ, ਸਾਰੀ ਜਾਇਦਾਦ ਜ਼ਬਤ ਕਰਕੇ ਸਰਕਾਰੀ ਖ਼ਜ਼ਾਨੇ ’ਚ ਜਮ੍ਹਾਂ ਕਰਵਾਈ ਜਾਵੇਗੀ
ਪੇਈਚਿੰਗ, 29 ਮਈ ਚੀਨ ਦੀ ਅਦਾਲਤ ਨੇ ਸਾਬਕਾ ਬੈਂਕਰ ਨੂੰ 1.51 ਕਰੋੜ ਡਾਲਰ ਦੀ ਰਿਸ਼ਵਤ ਲੈਣ ਦੇ ਮਾਮਲੇ ਵਿਚ ਮੌਤ ਦੀ ਸਜ਼ਾ ਸੁਣਾਈ ਹੈ, ਜੋ ਆਪਣੇ ਆਪ ਵਿਚ ਦੁਰਲੱਭ ਮਾਮਲਾ ਹੈ। ਚਾਇਨਾ ਹੁਆਰੌਂਗ ਇੰਟਰਨੈਸ਼ਨਲ ਹੋਲਡਿੰਗਜ਼ ਦੇ ਸਾਬਕਾ ਜਨਰਲ ਮੈਨੇਜਰ ਬਾਈ...
Advertisement
ਪੇਈਚਿੰਗ, 29 ਮਈ
ਚੀਨ ਦੀ ਅਦਾਲਤ ਨੇ ਸਾਬਕਾ ਬੈਂਕਰ ਨੂੰ 1.51 ਕਰੋੜ ਡਾਲਰ ਦੀ ਰਿਸ਼ਵਤ ਲੈਣ ਦੇ ਮਾਮਲੇ ਵਿਚ ਮੌਤ ਦੀ ਸਜ਼ਾ ਸੁਣਾਈ ਹੈ, ਜੋ ਆਪਣੇ ਆਪ ਵਿਚ ਦੁਰਲੱਭ ਮਾਮਲਾ ਹੈ। ਚਾਇਨਾ ਹੁਆਰੌਂਗ ਇੰਟਰਨੈਸ਼ਨਲ ਹੋਲਡਿੰਗਜ਼ ਦੇ ਸਾਬਕਾ ਜਨਰਲ ਮੈਨੇਜਰ ਬਾਈ ਤਿਆਨਹੁਈ ਨੂੰ ਤਿਆਨਜਿਨ ਦੀ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ। ਤਿਆਨਜਿਨ ਦੀ ਅਦਾਲਤ ਵੱਲੋਂ ਦਿੱਤੇ ਫੈਸਲੇ ਅਨੁਸਾਰ ਬਾਈ ਤੋਂ ਉਸ ਦੇ ਜੀਵਨ ਭਰ ਦੇ ਰਾਜਨੀਤਿਕ ਅਧਿਕਾਰਾਂ ਨੂੰ ਵੀ ਖੋਹ ਲਿਆ ਅਤੇ ਉਸ ਦੀ ਸਾਰੀ ਜਾਇਦਾਦ ਜ਼ਬਤ ਕਰ ਲਈ। ਉਸ ਦੀ ਗੈਰ-ਕਾਨੂੰਨੀ ਆਮਦਨ ਬਰਾਮਦ ਕਰਕੇ ਸਰਕਾਰੀ ਖ਼ਜ਼ਾਨੇ ਵਿੱਚ ਜਮ੍ਹਾਂ ਕਰਵਾਈ ਜਾਵੇਗੀ।
Advertisement
Advertisement