ਹੁੰਦਈ ਤੇ ਟਾਟਾ ਮੋਟਰਜ਼ ਨੇ ਗੱਡੀਆਂ ਦੀਆਂ ਕੀਮਤਾਂ ਘਟਾਈਆਂ
ਹੁੰਦੲੀ ਵੱਲੋਂ ਸਾਰੀਆਂ ਗੱਡੀਆਂ ਦੀਆਂ ਕੀਮਤਾਂ ਢਾੲੀ ਲੱਖ ਤੱਕ ਘਟਾੳੁਣ ਅਤੇ ਟਾਟਾ ਮੋਟਰਜ਼ ਵੱਲੋਂ ਵਪਾਰਕ ਵਾਹਨਾਂ ਦੀਆਂ ਕੀਮਤਾਂ 4.65 ਲੱਖ ਰੁਪਏ ਘਟਾੳੁਣ ਦਾ ਐਲਾਨ
Advertisement
ਹੁੰਦਈ ਮੋਟਰ ਇੰਡੀਆ ਨੇ ਜੀਐੱਸਟੀ ਦਰ ਕਟੌਤੀ ਦਾ ਲਾਭ ਗਾਹਕਾਂ ਨੂੰ ਦੇਣ ਲਈ ਅੱਜ ਇੱਥੇ ਆਪਣੀਆਂ ਸਾਰੀਆਂ ਗੱਡੀਆਂ ਦੀਆਂ ਕੀਮਤਾਂ 2.4 ਲੱਖ ਰੁਪਏ ਤੱਕ ਘਟਾ ਦਿੱਤੀਆਂ ਹਨ। ਕੰਪਨੀ ਨੇ ਕਿਹਾ ਕਿ ਵਰਨਾ ’ਤੇ 60,640 ਰੁਪਏ ਤੋਂ ਲੈ ਕੇ ਪ੍ਰੀਮੀਅਮ SUV Tucson ’ਤੇ 2.4 ਲੱਖ ਰੁਪਏ ਤੱਕ ਦੀ ਕੀਮਤ ਵਿੱਚ ਕਟੌਤੀ 22 ਸਤੰਬਰ ਤੋਂ ਲਾਗੂ ਹੋਵੇਗੀ।
ਹੁੰਦਈ ਮੋਟਰ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ Unsoo Kim ਨੇ ਦੱਸਿਆ, ‘‘ਇਹ ਸੁਧਾਰ ਨਾ ਸਿਰਫ ਆਟੋਮੋਟਿਵ ਉਦਯੋਗ ਨੂੰ ਹੁਲਾਰਾ ਦੇਣ ਵਾਲਾ ਹੈ, ਬਲਕਿ ਨਿੱਜੀ ਗਤੀਸ਼ੀਲਤਾ ਨੂੰ ਵਧੇਰੇ ਕਿਫਾਇਤੀ ਬਣਾਉਣ ਅਤੇ ਗੱਡੀਆਂ ਲੱਖਾਂ ਗਾਹਕਾਂ ਤੱਕ ਪਹੁੰਚਾਉਣ ਵੱਲ ਇੱਕ ਮਜ਼ਬੂਤ ਕਦਮ ਹੈ।’’
Advertisement
ਇੱਕ ਵੱਖਰੇ ਬਿਆਨ ਵਿੱਚ ਟਾਟਾ ਮੋਟਰਜ਼ ਨੇ ਕਿਹਾ ਕਿ ਉਹ 22 ਸਤੰਬਰ ਤੋਂ ਜੀਐੱਸਟੀ ਦੀਆਂ ਸੋਧੀਆਂ ਦਰਾਂ ਲਾਗੂ ਹੋਣ ’ਤੇ ਆਪਣੇ ਪੂਰੇ ਵਪਾਰਕ ਵਾਹਨ ਰੇਂਜ ’ਤੇ ਵਿਸ਼ੇਸ਼ ਛੋਟ ਦੇਵੇਗੀ।
ਮੁੰਬਈ ਆਧਾਰਿਤ ਕੰਪਨੀ ਨੇ ਕਿਹਾ ਕਿ ਵਪਾਰਕ ਵਾਹਨਾਂ ਦੀਆਂ ਕੀਮਤਾਂ 30,000 ਰੁਪਏ ਤੋਂ 4.65 ਲੱਖ ਰੁਪਏ ਤੱਕ ਘੱਟ ਜਾਣਗੀਆਂ।
ਕੰਪਨੀ ਪਹਿਲਾਂ ਹੀ ਆਪਣੇ ਯਾਤਰੀ ਵਾਹਨ ਪੋਰਟਫੋਲੀਓ ਵਿੱਚ ਕੀਮਤ ਵਿੱਚ ਕਟੌਤੀ ਦਾ ਐਲਾਨ ਕਰ ਚੁੱਕੀ ਹੈ।
Advertisement