ਹੁੰਦਈ ਅਤੇ ਟਾਟਾ ਦੀਆਂ ਕਾਰਾਂ ਹੋਣਗੀਆਂ ਸਸਤੀਆਂ
ਹੁੰਦਈ ਮੋਟਰ ਇੰਡੀਆ ਨੇ ਜੀਐੱਸਟੀ ਦਰਾਂ ’ਚ ਪ੍ਰਸਤਾਵਿਤ ਕਟੌਤੀ ਦਾ ਲਾਭ ਗਾਹਕਾਂ ਤੱਕ ਪਹੁੰਚਾਉਣ ਦੇ ਮਕਸਦ ਨਾਲ ਆਪਣੇ ਸਾਰੇ ਮਾਡਲਾਂ ਦੀਆਂ ਕਾਰਾਂ ’ਤੇ 2.4 ਲੱਖ ਰੁਪਏ ਤੱਕ ਦੀ ਕਟੌਤੀ ਦਾ ਐਲਾਨ ਕੀਤਾ ਹੈ। ਹੁੰਦਈ ਮੋਟਰ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਉਨਸੂ...
Advertisement
ਹੁੰਦਈ ਮੋਟਰ ਇੰਡੀਆ ਨੇ ਜੀਐੱਸਟੀ ਦਰਾਂ ’ਚ ਪ੍ਰਸਤਾਵਿਤ ਕਟੌਤੀ ਦਾ ਲਾਭ ਗਾਹਕਾਂ ਤੱਕ ਪਹੁੰਚਾਉਣ ਦੇ ਮਕਸਦ ਨਾਲ ਆਪਣੇ ਸਾਰੇ ਮਾਡਲਾਂ ਦੀਆਂ ਕਾਰਾਂ ’ਤੇ 2.4 ਲੱਖ ਰੁਪਏ ਤੱਕ ਦੀ ਕਟੌਤੀ ਦਾ ਐਲਾਨ ਕੀਤਾ ਹੈ।
ਹੁੰਦਈ ਮੋਟਰ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਉਨਸੂ ਕਿਮ ਨੇ ਕਿਹਾ ਕਿ 22 ਸਤੰਬਰ ਤੋਂ ਵਰਨਾ ’ਤੇ 60,640 ਰੁਪਏ ਤੋਂ ਲੈ ਕੇ ਪ੍ਰੀਮੀਅਮ ਐੱਸਯੂਵੀ ਟਕਸਨ ’ਤੇ 2.4 ਲੱਖ ਰੁਪਏ ਤੱਕ ਦੀ ਕੀਮਤ ’ਚ ਕਟੌਤੀ 22 ਸਤੰਬਰ ਤੋਂ ਲਾਗੂ ਹੋਵੇਗੀ। ਇਸੇ ਤਰ੍ਹਾਂ ਟਾਟਾ ਮੋਟਰਜ਼ ਨੇ ਵੀ ਆਪਣੇ ਕਮਰਸ਼ੀਅਲ ਵਾਹਨਾਂ (ਸੀਵੀ) ਦੀਆਂ ਕੀਮਤਾਂ ’ਚ 22 ਸਤੰਬਰ ਤੋਂ ਕਟੌਤੀ ਕਰਨ ਦਾ ਫ਼ੈਸਲਾ ਲਿਆ ਹੈ। ਟਾਟਾ ਮੋਟਰਜ਼ ਦੀਆਂ ਸੀਵੀ ਰੇਂਜ ਦੀਆਂ ਕਾਰਾਂ 30 ਹਜ਼ਾਰ ਤੋਂ 4.65 ਲੱਖ ਰੁਪਏ ਤੱਕ ਸਸਤੀਆਂ ਹੋ ਜਾਣਗੀਆਂ। ਕੰਪਨੀ ਆਪਣੇ ਪੈਸੰਜਰ ਵਾਹਨਾਂ ਦੀਆਂ ਕੀਮਤਾਂ ’ਚ ਕਟੌਤੀ ਦਾ ਪਹਿਲਾਂ ਹੀ ਐਲਾਨ ਕਰ ਚੁੱਕੀ ਹੈ।
Advertisement
Advertisement
×