ਹਿੰਡਨਬਰਗ ਰਿਪੋਰਟ ਗਲ਼ਤ ਤੇ ਸਿਰਫ਼ ਬਦਨਾਮ ਕਰਨ ਲਈ ਸੀ: ਅਡਾਨੀ
ਨਵੀਂ ਦਿੱਲੀ, 18 ਜੁਲਾਈ ਅਰਬਪਤੀ ਕਾਰੋਬਾਰੀ ਗੌਤਮ ਅਡਾਨੀ ਨੇ ਅੱਜ ਮੁੜ ਕਿਹਾ ਕਿ ਹਿੰਡਨਬਰਗ ਰਿਪੋਰਟ ਝੂਠੀ ਸੀ ਅਤੇ ਇਹ ਦੋਸ਼ ਸਮੂਹ ਨੂੰ ਬਦਨਾਮ ਕਰਨ ਲਈ ਲਗਾਏ ਗਏ ਸਨ। ਉਨ੍ਹਾਂ ਆਪਣੇ ਸਮੂਹ ਕੰਪਨੀਆਂ ਦੇ ਆਮ ਇਜਲਾਸ ਨੂੰ ਦੱਸਿਆ ਕਿ ਇਸ...
Advertisement
ਨਵੀਂ ਦਿੱਲੀ, 18 ਜੁਲਾਈ
Advertisement
ਅਰਬਪਤੀ ਕਾਰੋਬਾਰੀ ਗੌਤਮ ਅਡਾਨੀ ਨੇ ਅੱਜ ਮੁੜ ਕਿਹਾ ਕਿ ਹਿੰਡਨਬਰਗ ਰਿਪੋਰਟ ਝੂਠੀ ਸੀ ਅਤੇ ਇਹ ਦੋਸ਼ ਸਮੂਹ ਨੂੰ ਬਦਨਾਮ ਕਰਨ ਲਈ ਲਗਾਏ ਗਏ ਸਨ। ਉਨ੍ਹਾਂ ਆਪਣੇ ਸਮੂਹ ਕੰਪਨੀਆਂ ਦੇ ਆਮ ਇਜਲਾਸ ਨੂੰ ਦੱਸਿਆ ਕਿ ਇਸ ਸਾਲ ਗਣਤੰਤਰ ਦਿਵਸ ਦੀ ਪੂਰਵ ਸੰਧਿਆ 'ਤੇ ਅਮਰੀਕੀ ਹਿੰਡਨਬਰਗ ਰਿਸਰਚ ਵੱਲੋਂ ਰਿਪੋਰਟ ਅਜਿਹੇ ਸਮੇਂ ਪ੍ਰਕਾਸ਼ਿਤ ਕੀਤੀ ਗਈ ਹੈ ਜਦੋਂ ਸਮੂਹ ਸਭ ਤੋਂ ਵੱਡੀ ਜਨਤਕ ਪੇਸ਼ਕਸ਼ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹੈ। ਰਿਪੋਰਟ ਗਲਤ ਜਾਣਕਾਰੀ ਅਤੇ ਬੇਬੁਨਿਆਦ ਦੋਸ਼ਾਂ ਨਾਲ ਤਿਆਰ ਕੀਤੀ ਗਈ ਸੀ, ਜਿਨ੍ਹਾਂ ਵਿਚੋਂ ਜ਼ਿਆਦਾਤਰ 2004 ਤੋਂ 2015 ਦੇ ਸਨ। ਉਸ ਸਮੇਂ ਅਧਿਕਾਰੀਆਂ ਨੇ ਸਾਰੇ ਦੋਸ਼ਾਂ ਦਾ ਨਬਿੇੜਾ ਕਰ ਦਿੱਤਾ ਸੀ। ਇਹ ਰਿਪੋਰਟ ਜਾਣਬੁੱਝ ਕੇ ਤਿਆਰ ਕੀਤੀ ਗਈ ਸੀ ਅਤੇ ਇਸ ਦਾ ਮਕਸਦ ਕੰਪਨੀ ਦੇ ਸ਼ੇਅਰਾਂ ਦੀਆਂ ਕੀਮਤਾਂ ਵਿੱਚ ਥੋੜ੍ਹੇ ਸਮੇਂ ਲਈ ਡੇਗਣਾ ਤੇ ਅਕਸ ਨੂੰ ਖਰਾਬ ਕਰਨਾ ਸੀ।
Advertisement
×