ਫਰਵਰੀ ’ਚ ਜੀਐੱਸਟੀ ਮਾਲੀਆ 9.1 ਫ਼ੀਸਦ ਵਧ ਕੇ 1.84 ਲੱਖ ਕਰੋੜ ਰੁਪਏ ਹੋਇਆ
ਨਵੀਂ ਦਿੱਲੀ: ਕੁੱਲ ਜੀਐੱਸਟੀ ਮਾਲੀਆ ਫਰਵਰੀ ’ਚ 9.1 ਫੀਸਦ ਵਧ ਕੇ 1.84 ਲੱਖ ਕਰੋੜ ਰੁਪਏ ਹੋ ਗਿਆ ਹੈ। ਇਸ ਦੌਰਾਨ ਵਸਤਾਂ ਤੇ ਸੇਵਾ ਟੈਕਸ (ਜੀਐੱਸਟੀ) ਤਹਿਤ ਘਰੇਲੂ ਮਾਲੀਆ 10.2 ਫ਼ੀਸਦ ਵਧ ਕੇ 1.42 ਲੱਖ ਕਰੋੜ ਰੁਪਏ ਰਿਹਾ। ਬਰਾਮਦ ਮਾਲੀਆ 5.4...
Advertisement
ਨਵੀਂ ਦਿੱਲੀ: ਕੁੱਲ ਜੀਐੱਸਟੀ ਮਾਲੀਆ ਫਰਵਰੀ ’ਚ 9.1 ਫੀਸਦ ਵਧ ਕੇ 1.84 ਲੱਖ ਕਰੋੜ ਰੁਪਏ ਹੋ ਗਿਆ ਹੈ। ਇਸ ਦੌਰਾਨ ਵਸਤਾਂ ਤੇ ਸੇਵਾ ਟੈਕਸ (ਜੀਐੱਸਟੀ) ਤਹਿਤ ਘਰੇਲੂ ਮਾਲੀਆ 10.2 ਫ਼ੀਸਦ ਵਧ ਕੇ 1.42 ਲੱਖ ਕਰੋੜ ਰੁਪਏ ਰਿਹਾ। ਬਰਾਮਦ ਮਾਲੀਆ 5.4 ਫੀਸਦ ਵਧ ਕੇ 41,702 ਕਰੋੜ ਰੁਪਏ ਹੋ ਗਿਆ ਹੈ। ਕੇਂਦਰੀ ਜੀਐੱਸਟੀ ਤੋਂ 35,204 ਕਰੋੜ ਰੁਪਏ, ਸੂਬਾਈ ਜੀਐੱਸਟੀ ਤੋਂ 43,704 ਕਰੋੜ ਰੁਪਏ ਅਤੇ ਹੋਰ ਟੈਕਸਾਂ 13,868 ਕਰੋੜ ਰੁਪਏ ਦਾ ਮਾਲੀਆ ਇਕੱਠਾ ਹੋਇਆ ਹੈ। ਫਰਵਰੀ ਦੌਰਾਨ ਕੁੱਲ 20,889 ਕਰੋੜ ਰੁਪਏ ਦੇ ਰਿਫੰਡ ਜਾਰੀ ਕੀਤੇ ਗਏ ਜੋ ਸਾਲਾਨਾ ਆਧਾਰ ’ਤੇ 17.3 ਫੀਸਦ ਵਧ ਹਨ। ਫਰਵਰੀ 2025 ’ਚ ਸ਼ੁੱਧ ਜੀਐੱਸਟੀ ਮਾਲੀਆ 8.1 ਫੀਸਦ ਵਧ ਕੇ ਤਕਰੀਬਨ 1.63 ਲੱਖ ਕਰੋੜ ਰੁਪਏ ਰਿਹਾ। -ਪੀਟੀਆਈ
Advertisement
Advertisement