ਜੀ ਐੱਸ ਟੀ ਉਗਰਾਹੀ ਸਤੰਬਰ ’ਚ 9.1 ਫ਼ੀਸਦ ਵਧ ਕੇ 1.89 ਲੱਖ ਕਰੋੜ ਰੁਪਏ ਹੋਈ
ਕੁੱਲ ਵਸਤੂ ਤੇ ਸੇਵਾ ਕਰ (ਜੀ ਐੱਸ ਟੀ) ਉਗਰਾਹੀ ਸਤੰਬਰ ’ਚ 9.1 ਫ਼ੀਸਦ ਵਧ ਕੇ 1.89 ਲੱਖ ਕਰੋੜ ਰੁਪਏ ਹੋ ਗਈ ਹੈ। ਇਹ ਵਾਧਾ ਜੀ ਐੱਸ ਟੀ ਦਰਾਂ ਘਟਾਉਣ ਮਗਰੋਂ ਹੋਇਆ ਹੈ। ਜੀ ਐੱਸ ਟੀ ਉਗਰਾਹੀ ਪਿਛਲੇ ਸਾਲ ਸਤੰਬਰ ਮਹੀਨੇ...
Advertisement
ਕੁੱਲ ਵਸਤੂ ਤੇ ਸੇਵਾ ਕਰ (ਜੀ ਐੱਸ ਟੀ) ਉਗਰਾਹੀ ਸਤੰਬਰ ’ਚ 9.1 ਫ਼ੀਸਦ ਵਧ ਕੇ 1.89 ਲੱਖ ਕਰੋੜ ਰੁਪਏ ਹੋ ਗਈ ਹੈ। ਇਹ ਵਾਧਾ ਜੀ ਐੱਸ ਟੀ ਦਰਾਂ ਘਟਾਉਣ ਮਗਰੋਂ ਹੋਇਆ ਹੈ। ਜੀ ਐੱਸ ਟੀ ਉਗਰਾਹੀ ਪਿਛਲੇ ਸਾਲ ਸਤੰਬਰ ਮਹੀਨੇ ਦੇ ਮੁਕਾਬਲੇ 9.1 ਫ਼ੀਸਦ, ਜਦਕਿ ਪਿਛਲੇ ਮਹੀਨੇ ਦੇ ਮੁਕਾਬਲੇ 1.5 ਫੀਸਦ ਵੱਧ ਰਹੀ। ਅੱਜ ਜਾਰੀ ਸਰਕਾਰੀ ਅੰਕੜਿਆਂ ਮੁਤਾਬਕ ਸਤੰਬਰ 2024 ਵਿੱਚ ਕੁੱਲ ਜੀ ਐੱਸ ਟੀ ਉਗਰਾਹੀ 1.73 ਲੱਖ ਕਰੋੜ ਰੁਪਏ ਸੀ। ਪਿਛਲੇ ਮਹੀਨੇ ਇਹ ਉਗਰਾਹੀ 1.86 ਲੱਖ ਕਰੋੜ ਰੁਪਏ ਸੀ। ਜੀ ਐੱਸ ਟੀ ਦਰਾਂ ’ਚ ਬਦਲਾਅ 22 ਸਤੰਬਰ ਨੂੰ ਲਾਗੂ ਹੋਇਆ ਸੀ, ਜਿਸ ਦਾ ਅਸਰ ਜੀ ਐੱਸ ਟੀ ਉਗਰਾਹੀ ਦੇ ਅੰਕੜਿਆਂ ’ਚ ਦਿਖਾਈ ਦਿੱਤਾ ਹੈ। ਸੋਧਿਆ ਜੀ ਐੱਸ ਟੀ ਲਾਗੂ ਹੋਣ ਮਗਰੋਂ 375 ਵਸਤਾਂ ਦੇ ਭਾਅ ਘਟੇ ਹਨ। -ਪੀਟੀਆਈ
Advertisement
Advertisement