ਫਿਲਮ ‘120 ਬਹਾਦਰ’ ਦੀ ਰਿਲੀਜ਼ ਨੂੰ ਹਰੀ ਝੰਡੀ
ਦਿੱਲੀ ਹਾਈ ਕੋਰਟ ਨੇ ਅਦਾਕਾਰ ਫਰਹਾਨ ਅਖ਼ਤਰ ਦੀ ਫਿਲਮ ‘120 ਬਹਾਦਰ’ ਰਿਲੀਜ਼ ਕਰਨ ਨੂੰ ਹਰੀ ਝੰਡੀ ਦੇ ਦਿੱਤੀ ਹੈ। ਅਦਾਲਤ ਨੇ ਫਿਲਮ ਦੇ ਇਤਿਹਾਸ ਨਾਲ ਛੇੜਛਾੜ ਕਰਨ ਦੇ ਦੋਸ਼ਾਂ ਵਾਲੀ ਪਟੀਸ਼ਨ ਦਾ ਨਿਬੇੜਾ ਕਰਦਿਆਂ ਕਿਹਾ ਕਿ ਹੁਣ ਫਿਲਮ ਦਾ ਨਾਂ...
Advertisement
ਦਿੱਲੀ ਹਾਈ ਕੋਰਟ ਨੇ ਅਦਾਕਾਰ ਫਰਹਾਨ ਅਖ਼ਤਰ ਦੀ ਫਿਲਮ ‘120 ਬਹਾਦਰ’ ਰਿਲੀਜ਼ ਕਰਨ ਨੂੰ ਹਰੀ ਝੰਡੀ ਦੇ ਦਿੱਤੀ ਹੈ। ਅਦਾਲਤ ਨੇ ਫਿਲਮ ਦੇ ਇਤਿਹਾਸ ਨਾਲ ਛੇੜਛਾੜ ਕਰਨ ਦੇ ਦੋਸ਼ਾਂ ਵਾਲੀ ਪਟੀਸ਼ਨ ਦਾ ਨਿਬੇੜਾ ਕਰਦਿਆਂ ਕਿਹਾ ਕਿ ਹੁਣ ਫਿਲਮ ਦਾ ਨਾਂ ਅਤੇ ਰਿਲੀਜ਼ ਤਰੀਕ ਬਦਲੀ ਨਹੀਂ ਜਾ ਸਕਦੀ; ਹਾਲਾਂਕਿ ਅਦਾਲਤ ਨੇ ਨਿਰਮਾਤਾਵਾਂ ਨੂੰ ਨਿਰਦੇਸ਼ ਦਿੱਤੇ ਕਿ ਜੇ ਫਿਲਮ ਦੇ ਅੰਤ ਵਿੱਚ 120 ਸ਼ਹੀਦ ਜਵਾਨਾਂ ਦੇ ਨਾਵਾਂ ਵਿੱਚ ਕੋਈ ਕਮੀ ਰਹਿੰਦੀ ਹੈ ਤਾਂ ਉਸ ਨੂੰ ਡਿਜੀਟਲ ਪਲੇਟਫਾਰਮ (ਓ ਟੀ ਟੀ) ’ਤੇ ਰਿਲੀਜ਼ ਕਰਨ ਵੇਲੇ ਠੀਕ ਕਰ ਲਿਆ ਜਾਵੇ।
Advertisement
Advertisement
