ਸਰਕਾਰ ਨੇ GSTR-3B ਰਿਟਰਨ ਭਰਨ ਦੀ ਤਰੀਕ 25 ਤੱਕ ਵਧਾਈ
Govt extends deadline for filing GSTR-3B return till Oct 25
Advertisement
ਸਰਕਾਰ ਨੇ ਮਾਸਿਕ GSTR-3B ਟੈਕਸ ਰਿਟਰਨ ਭਰਨ ਦੀ ਆਖਰੀ ਮਿਤੀ ਪੰਜ ਦਿਨਾਂ ਲਈ ਵਧਾ ਦਿੱਤੀ ਹੈ। ਰਿਟਰਨ ਹੁਣ 25 ਅਕਤੂਬਰ ਤੱਕ ਭਰੀ ਜਾ ਸਕੇਗੀ। ਕੇਂਦਰੀ ਅਸਿੱਧੇ ਟੈਕਸ ਅਤੇ ਕਸਟਮ ਬੋਰਡ (CBIC) ਨੇ ਇੱਕ ਨੋਟੀਫਿਕੇਸ਼ਨ ਵਿੱਚ ਕਿਹਾ ਕਿ ਸਤੰਬਰ ਅਤੇ ਜੁਲਾਈ-ਸਤੰਬਰ ਤਿਮਾਹੀ ਲਈ GSTR-3B ਫਾਈਲਰ 25 ਅਕਤੂਬਰ ਤੱਕ ਟੈਕਸ ਦਾ ਭੁਗਤਾਨ ਕਰ ਸਕਦੇ ਹਨ। CBIC ਨੇ X 'ਤੇ ਇੱਕ ਪੋਸਟ ਵਿੱਚ ਕਿਹਾ, ‘‘@cbic_india GSTR-3B ਫਾਈਲ ਕਰਨ ਦੀ ਆਖਰੀ ਮਿਤੀ ਵਿਚ ਵਾਧਾ ਕਰਦਾ ਹੈ।’’GSTR-3B ਮਾਸਿਕ ਅਤੇ ਤਿਮਾਹੀ ਸੰਖੇਪ ਰਿਟਰਨ ਹੈ ਜੋ ਰਜਿਸਟਰਡ ਟੈਕਸਦਾਤਾ ਵੱਖ-ਵੱਖ ਸ਼੍ਰੇਣੀਆਂ ਲਈ ਹਰ ਮਹੀਨੇ ਦੀ 20, 22 ਅਤੇ 24 ਤਰੀਕ ਦੇ ਵਿਚਕਾਰ ਪੜਾਅਵਾਰ ਢੰਗ ਨਾਲ ਫਾਈਲ ਕਰਦੇ ਹਨ। ਇਹ ਵਾਧਾ ਉਮੀਦ ਅਨੁਸਾਰ ਹੈ ਕਿਉਂਕਿ 20 ਅਕਤੂਬਰ ਨੂੰ ਦੀਵਾਲੀ ਦਾ ਤਿਉਹਾਰ ਸੀ। -ਪੀਟੀਆਈ
Advertisement
Advertisement