ਖ਼ਰੀਦਦਾਰੀ ਦਾ ਸੁਨਹਿਰਾ ਮੌਕਾ; ਸੋਨੇ ਦੀ ਕੀਮਤਾਂ 4100 ਰੁਪਏ ਡਿੱਗੀਆਂ !
ਰਾਜਧਾਨੀ ਵਿੱਚ ਸੋਨੇ ਦੀਆਂ ਕੀਮਤਾਂ 4,100 ਰੁਪਏ ਡਿੱਗ ਕੇ 1,21,800 ਰੁਪਏ ਪ੍ਰਤੀ 10 ਗ੍ਰਾਮ ’ਤੇ ਆ ਗਈਆਂ। ਆਲ ਇੰਡੀਆ ਸਰਾਫਾ ਐਸੋਸੀਏਸ਼ਨ ਦੇ ਅਨੁਸਾਰ, ਸੋਮਵਾਰ ਨੂੰ ਇਹ ਕੀਮਤੀ ਧਾਤ 1,25,900 ਰੁਪਏ ਪ੍ਰਤੀ 10 ਗ੍ਰਾਮ ’ਤੇ ਬੰਦ ਹੋਈ ਸੀ। ਸਥਾਨਕ ਸਰਾਫਾ ਬਾਜ਼ਾਰ...
ਰਾਜਧਾਨੀ ਵਿੱਚ ਸੋਨੇ ਦੀਆਂ ਕੀਮਤਾਂ 4,100 ਰੁਪਏ ਡਿੱਗ ਕੇ 1,21,800 ਰੁਪਏ ਪ੍ਰਤੀ 10 ਗ੍ਰਾਮ ’ਤੇ ਆ ਗਈਆਂ। ਆਲ ਇੰਡੀਆ ਸਰਾਫਾ ਐਸੋਸੀਏਸ਼ਨ ਦੇ ਅਨੁਸਾਰ, ਸੋਮਵਾਰ ਨੂੰ ਇਹ ਕੀਮਤੀ ਧਾਤ 1,25,900 ਰੁਪਏ ਪ੍ਰਤੀ 10 ਗ੍ਰਾਮ ’ਤੇ ਬੰਦ ਹੋਈ ਸੀ।
ਸਥਾਨਕ ਸਰਾਫਾ ਬਾਜ਼ਾਰ ਵਿੱਚ, 99.5 ਫੀਸਦ ਸ਼ੁੱਧਤਾ ਵਾਲਾ ਸੋਨਾ ਵੀ 4,100 ਰੁਪਏ ਡਿੱਗ ਕੇ 1,21,200 ਰੁਪਏ ਪ੍ਰਤੀ 10 ਗ੍ਰਾਮ (ਸਾਰੇ ਟੈਕਸਾਂ ਸਮੇਤ) ’ਤੇ ਆ ਗਿਆ, ਜੋ ਕਿ ਪਿਛਲੇ ਬੰਦ 1,25,300 ਰੁਪਏ ਪ੍ਰਤੀ 10 ਗ੍ਰਾਮ ਸੀ।
ਪੀਲੀ ਧਾਤ ਦੀਆਂ ਕੀਮਤਾਂ ਤਿੰਨ ਹਫ਼ਤਿਆਂ ਦੇ ਹੇਠਲੇ ਪੱਧਰ ’ਤੇ ਆ ਗਈਆਂ, ਜਿਸ ਕਾਰਨ ਵਿਕਰੀ ਵਿੱਚ ਤੇਜ਼ੀ ਆਈ।
ਦੂਜੇ ਪਾਸੇ ਚਾਂਦੀ ਦੀਆਂ ਕੀਮਤਾਂ ਵਿੱਚ ਵੀ ਮੰਗਲਵਾਰ ਨੂੰ 6,250 ਰੁਪਏ ਦੀ ਭਾਰੀ ਗਿਰਾਵਟ ਦਰਜ ਕੀਤੀ ਗਈ ਜੋ ਕਿ 1,45,000 ਰੁਪਏ ਪ੍ਰਤੀ ਕਿਲੋਗ੍ਰਾਮ (ਸਾਰੇ ਟੈਕਸਾਂ ਸਮੇਤ) ਸੀ।
ਐਸੋਸੀਏਸ਼ਨ ਦੇ ਅਨੁਸਾਰ, ਚਿੱਟੀ ਧਾਤ ਸੋਮਵਾਰ ਨੂੰ 1,51,250 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਬੰਦ ਹੋਈ ਸੀ। ਕੌਮੀਂ ਬਾਜ਼ਾਰਾਂ ਵਿੱਚ, ਸਪਾਟ ਸੋਨਾ ਦਬਾਅ ਹੇਠ ਰਿਹਾ, 94.36 ਅਮਰੀਕੀ ਡਾਲਰ ਜਾਂ 2.37 ਪ੍ਰਤੀਸ਼ਤ ਦੀ ਗਿਰਾਵਟ ਨਾਲ 3,887.03 ਅਮਰੀਕੀ ਡਾਲਰ ਪ੍ਰਤੀ ਔਂਸ 'ਤੇ ਆ ਗਿਆ।
ਪਿਛਲੇ ਸੈਸ਼ਨ ਵਿੱਚ, ਇਹ 132.02 ਅਮਰੀਕੀ ਡਾਲਰ ਜਾਂ 3.21 ਪ੍ਰਤੀਸ਼ਤ ਦੀ ਗਿਰਾਵਟ ਨਾਲ 4,000 ਅਮਰੀਕੀ ਡਾਲਰ ਦੇ ਅੰਕੜੇ ਤੋਂ ਹੇਠਾਂ ਬੰਦ ਹੋਇਆ ਸੀ।

