ਸੋਨੇ ਨੇ ਮੁੜ ਬਣਾਇਆ ਰਿਕਾਰਡ
ਫੈਡਰਲ ਬੈਂਕ ਵੱਲੋਂ ਵਿਆਜ਼ ਦਰਾਂ ’ਚ ਢਿੱਲ ਦੇਣ ਦੀ ਉਮੀਦ, ਵਧਦੇ ਭੂ-ਸਿਆਸੀ ਤਣਾਅ ਅਤੇ ਅਮਰੀਕੀ ਅਰਥਚਾਰੇ ਸਬੰਧੀ ਚਿੰਤਾਵਾਂ ਦੇ ਮੱਦੇਨਜ਼ਰ ਅੱਜ ਕੌਮੀ ਰਾਜਧਾਨੀ ਵਿੱਚ ਸੋਨੇ ਦੀ ਕੀਮਤ 1000 ਰੁਪਏ ਦੇ ਵਾਧੇ ਨਾਲ 1,07,070 ਰੁਪਏ ਪ੍ਰਤੀ 10 ਗ੍ਰਾਮ ਦੇ ਨਵੇਂ ਰਿਕਾਰਡ...
Advertisement
ਫੈਡਰਲ ਬੈਂਕ ਵੱਲੋਂ ਵਿਆਜ਼ ਦਰਾਂ ’ਚ ਢਿੱਲ ਦੇਣ ਦੀ ਉਮੀਦ, ਵਧਦੇ ਭੂ-ਸਿਆਸੀ ਤਣਾਅ ਅਤੇ ਅਮਰੀਕੀ ਅਰਥਚਾਰੇ ਸਬੰਧੀ ਚਿੰਤਾਵਾਂ ਦੇ ਮੱਦੇਨਜ਼ਰ ਅੱਜ ਕੌਮੀ ਰਾਜਧਾਨੀ ਵਿੱਚ ਸੋਨੇ ਦੀ ਕੀਮਤ 1000 ਰੁਪਏ ਦੇ ਵਾਧੇ ਨਾਲ 1,07,070 ਰੁਪਏ ਪ੍ਰਤੀ 10 ਗ੍ਰਾਮ ਦੇ ਨਵੇਂ ਰਿਕਾਰਡ ਪੱਧਰ ’ਤੇ ਪਹੁੰਚ ਗਈ। ਆਲ ਇੰਡੀਆ ਸਰਾਫਾ ਐਸੋਸੀਏਸ਼ਨ ਨੇ ਦੱਸਿਆ ਕਿ ਬੀਤੇ ਦਿਨ 99.9 ਫੀਸਦ ਸ਼ੁੱਧਤਾ ਵਾਲੇ ਸੋਨੇ ਦੀ ਕੀਮਤ 1,06,070 ਰੁਪਏ ਪ੍ਰਤੀ 10 ਗ੍ਰਾਮ ਸੀ। ਪਿਛਲੇ ਅੱਠ ਕਾਰੋਬਾਰੀ ਸੈਸ਼ਨਾਂ ਦੌਰਾਨ ਸੋਨੇ ਦੀਆਂ ਕੀਮਤਾਂ 6900 ਰੁਪਏ ਪ੍ਰਤੀ 10 ਗ੍ਰਾਮ ਵਧੀਆਂ ਹਨ। ਇਸੇ ਦੌਰਾਨ ਚਾਂਦੀ ਦੀਆਂ ਕੀਮਤਾਂ ਅੱਜ ਰਿਕਾਰਡ 1,26,100 ਰੁਪਏ (ਸਾਰੇ ਟੈਕਸਾਂ ਸਣੇ) ਪ੍ਰਤੀ ਕਿਲੋ ’ਤੇ ਸਥਿਰ ਰਹੀਆਂ।
Advertisement
Advertisement
×