ਸੋਨੇ ਦੀ ਕੀਮਤ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ ’ਤੇ ਪੁੱਜੀ, ਚਾਂਦੀ ਵੀ ਚਮਕੀ
ਸੋਮਵਾਰ ਨੂੰ ਕੌਮੀ ਰਾਜਧਾਨੀ ਵਿੱਚ ਸੋਨੇ ਦੀਆਂ ਕੀਮਤਾਂ ₹2,200 ਦੇ ਵਾਧੇ ਨਾਲ ₹1,16,200 ਪ੍ਰਤੀ 10 ਗ੍ਰਾਮ ਦੇ ਨਵੇਂ ਸਿਖਰ 'ਤੇ ਪਹੁੰਚ ਗਈਆਂ। ਇਨ੍ਹਾਂ ਕੀਮਤਾਂ ਨੂੰ ਜਿਸ ਨੂੰ ਮਜ਼ਬੂਤ ਵਿਸ਼ਵ ਸੰਕੇਤਾਂ ਦਾ ਹੁਲਾਰਾ ਮਿਲਿਆ।
ਆਲ ਇੰਡੀਆ ਸਰਾਫਾ ਐਸੋਸੀਏਸ਼ਨ ਅਨੁਸਾਰ 99.9% ਸ਼ੁੱਧਤਾ ਵਾਲੀ ਕੀਮਤੀ ਧਾਤ ਸ਼ੁੱਕਰਵਾਰ ਨੂੰ ₹1,14,000 ਪ੍ਰਤੀ 10 ਗ੍ਰਾਮ ’ਤੇ ਬੰਦ ਹੋਈ ਸੀ। ਸਥਾਨਕ ਬੁਲਿਅਨ ਬਾਜ਼ਾਰ ਵਿੱਚ 99.5% ਸ਼ੁੱਧਤਾ ਵਾਲਾ ਸੋਨਾ ₹2,150 ਦੇ ਵਾਧੇ ਨਾਲ ₹1,15,650 ਪ੍ਰਤੀ 10 ਗ੍ਰਾਮ (ਸਾਰੇ ਟੈਕਸਾਂ ਸਮੇਤ) ਦੇ ਰਿਕਾਰਡ ਉੱਚ ਪੱਧਰ 'ਤੇ ਪਹੁੰਚ ਗਿਆ। ਪਿਛਲੇ ਕਾਰੋਬਾਰੀ ਸੈਸ਼ਨ ਵਿੱਚ ਇਹ ₹1,13,500 ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ।
ਐੱਚਡੀਐੱਫਸੀ ਸਕਿਓਰਿਟੀਜ਼ ਦੇ ਸੀਨੀਅਰ ਐਨਾਲਿਸਟ ਸੌਮਿਲ ਗਾਂਧੀ ਨੇ ਕਿਹਾ, "ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਤੇਜ਼ੀ ਦੇ ਰੁਝਾਨ ਨੂੰ ਵੇਖਦੇ ਹੋਏ, ਸੋਨਾ ਅਤੇ ਚਾਂਦੀ ਦੋਵਾਂ ਨੇ ਘਰੇਲੂ ਬਾਜ਼ਾਰਾਂ ਵਿੱਚ ਰਿਕਾਰਡ ਪੱਧਰ 'ਤੇ ਵਪਾਰ ਕੀਤਾ।"
ਇਸ ਕੈਲੰਡਰ ਸਾਲ ਵਿੱਚ ਕੀਮਤੀ ਧਾਤਾਂ ਦੀਆਂ ਕੀਮਤਾਂ ਵਿੱਚ ₹37,250 ਪ੍ਰਤੀ 10 ਗ੍ਰਾਮ ਜਾਂ 47.18% ਦਾ ਵਾਧਾ ਹੋਇਆ ਹੈ, ਜੋ 31 ਦਸੰਬਰ 2024 ਨੂੰ ₹78,950 ਪ੍ਰਤੀ 10 ਗ੍ਰਾਮ ਤੋਂ ਵੱਧ ਕੇ ਇਸ ਪੱਧਰ 'ਤੇ ਪਹੁੰਚਿਆ ਹੈ।
ਇਸ ਦੌਰਾਨ, ਚਾਂਦੀ ਦੀਆਂ ਕੀਮਤਾਂ ਸੋਮਵਾਰ ਨੂੰ ₹4,380 ਦੇ ਵਾਧੇ ਨਾਲ ₹1,36,380 ਪ੍ਰਤੀ ਕਿਲੋਗ੍ਰਾਮ (ਸਾਰੇ ਟੈਕਸਾਂ ਸਮੇਤ) ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਈਆਂ। ਐਸੋਸੀਏਸ਼ਨ ਅਨੁਸਾਰ ਸਫੈਦ ਧਾਤੂ ਸ਼ੁੱਕਰਵਾਰ ਨੂੰ ₹1,32,000 ਪ੍ਰਤੀ ਕਿਲੋਗ੍ਰਾਮ ’ਤੇ ਬੰਦ ਹੋਈ ਸੀ। ਇਸ ਸਾਲ ਹੁਣ ਤੱਕ ਚਾਂਦੀ ਦੀਆਂ ਕੀਮਤਾਂ ਵਿੱਚ ₹46,680 ਪ੍ਰਤੀ ਕਿਲੋਗ੍ਰਾਮ ਜਾਂ 52.04% ਦਾ ਵਾਧਾ ਹੋਇਆ ਹੈ, ਜੋ 31 ਦਸੰਬਰ 2024 ਨੂੰ ₹89,700 ਪ੍ਰਤੀ ਕਿਲੋਗ੍ਰਾਮ ਤੋਂ ਵਧੀਆਂ ਹਨ।