ਸੋਨੇ ਦੀ ਕੀਮਤ 1.27 ਲੱਖ ਪ੍ਰਤੀ 10 ਗ੍ਰਾਮ ਦੇ ਰਿਕਾਰਡ ’ਤੇ, 4,200 ਡਾਲਰ ਪ੍ਰਤੀ ਔਂਸ ਤੋਂ ਪਾਰ
ਵਿਸ਼ਲੇਸ਼ਕਾਂ ਨੇ ਕਿਹਾ ਕਿ ਨਵੀਆਂ ਭੂ-ਰਾਜਨੀਤਿਕ ਅਤੇ ਵਪਾਰਕ ਚਿੰਤਾਵਾਂ ਨੇ ਆਲਮੀ ਆਰਥਿਕ ਦ੍ਰਿਸ਼ਟੀਕੋਣ ਨੂੰ ਧੁੰਦਲਾ ਕਰ ਦਿੱਤਾ, ਜਿਸ ਤੋਂ ਬਾਅਦ ਵਪਾਰੀਆਂ ਨੇ ਸੁਰੱਖਿਅਤ-ਨਿਵੇਸ਼ ਵਾਲੀਆਂ ਸੰਪਤੀਆਂ ਵੱਲ ਰੁਖ਼ ਕੀਤਾ ਹੈ।
ਇਸ ਭਾਵਨਾ ਨੂੰ ਫੈਡਰਲ ਰਿਜ਼ਰਵ ਦੇ ਚੇਅਰ ਜੇਰੋਮ ਪਾਵੇਲ ਦੀਆਂ ਟਿੱਪਣੀਆਂ ਤੋਂ ਹੋਰ ਹੁਲਾਰਾ ਮਿਲਿਆ, ਜਿਨ੍ਹਾਂ ਨੇ ਇਸ ਸਾਲ ਦੇ ਅੰਤ ਵਿੱਚ ਸੰਭਾਵਿਤ ਮੁਦਰਿਕ ਢਿੱਲ (monetary easing) ਦਾ ਸੰਕੇਤ ਦਿੱਤਾ।
ਮਲਟੀ ਕਮੋਡਿਟੀ ਐਕਸਚੇਂਜ (MCX) ’ਤੇ ਦਸੰਬਰ ਡਿਲੀਵਰੀ ਲਈ ਸੋਨੇ ਦੇ ਫਿਊਚਰਜ਼ ਨੇ ਲਗਾਤਾਰ ਚੌਥੇ ਸੈਸ਼ਨ ਲਈ ਆਪਣੀ ਰੈਲੀ ਵਧਾਈ ਅਤੇ 1,244 ਜਾਂ 0.98 ਪ੍ਰਤੀਸ਼ਤ, ਵਧ ਕੇ 1,27,500 ਰੁਪਏ ਪ੍ਰਤੀ 10 ਗ੍ਰਾਮ ਦੇ ਰਿਕਾਰਡ 'ਤੇ ਪਹੁੰਚ ਗਏ।
ਇਸ ਤੋਂ ਇਲਾਵਾ ਦਸੰਬਰ ਡਿਲੀਵਰੀ ਲਈ ਚਾਂਦੀ ਦੇ ਫਿਊਚਰਜ਼ (ਵਾਇਦਾ) 1,256, ਜਾਂ 0.78 ਪ੍ਰਤੀਸ਼ਤ ਵਧ ਕੇ 1,60,760 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਏ। ਇਹ ਸਫ਼ੈਦ ਧਾਤੂ ਮੰਗਲਵਾਰ ਨੂੰ 1,62,700 ਪ੍ਰਤੀ ਕਿਲੋਗ੍ਰਾਮ ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਈ ਸੀ। -ਪੀਟੀਆਈ