ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸੋਨੇ ਦੀ ਕੀਮਤ 1.27 ਲੱਖ ਪ੍ਰਤੀ 10 ਗ੍ਰਾਮ ਦੇ ਰਿਕਾਰਡ ’ਤੇ, 4,200 ਡਾਲਰ ਪ੍ਰਤੀ ਔਂਸ ਤੋਂ ਪਾਰ

ਬੁੱਧਵਾਰ ਨੂੰ ਘਰੇਲੂ ਫਿਊਚਰਜ਼ (ਵਾਇਦਾ) ਵਪਾਰ ਵਿੱਚ ਸੋਨੇ ਦੀਆਂ ਕੀਮਤਾਂ 1,244 ਰੁਪਏ ਵਧ ਕੇ 1,27,500 ਪ੍ਰਤੀ 10 ਗ੍ਰਾਮ ਦੀ ਨਵੀਂ ਸਿਖਰ ’ਤੇ ਪਹੁੰਚ ਗਈਆਂ। ਜਦੋਂ ਕਿ ਆਲਮੀ ਬਾਜ਼ਾਰਾਂ ਵਿੱਚ ਇਹ ਪੀਲੀ ਧਾਤੂ 4,200 ਡਾਲਰ ਪ੍ਰਤੀ ਔਂਸ ਦੇ ਪੱਧਰ ਨੂੰ...
Advertisement
ਬੁੱਧਵਾਰ ਨੂੰ ਘਰੇਲੂ ਫਿਊਚਰਜ਼ (ਵਾਇਦਾ) ਵਪਾਰ ਵਿੱਚ ਸੋਨੇ ਦੀਆਂ ਕੀਮਤਾਂ 1,244 ਰੁਪਏ ਵਧ ਕੇ 1,27,500 ਪ੍ਰਤੀ 10 ਗ੍ਰਾਮ ਦੀ ਨਵੀਂ ਸਿਖਰ ’ਤੇ ਪਹੁੰਚ ਗਈਆਂ। ਜਦੋਂ ਕਿ ਆਲਮੀ ਬਾਜ਼ਾਰਾਂ ਵਿੱਚ ਇਹ ਪੀਲੀ ਧਾਤੂ 4,200 ਡਾਲਰ ਪ੍ਰਤੀ ਔਂਸ ਦੇ ਪੱਧਰ ਨੂੰ ਪਾਰ ਕਰ ਗਈ।

ਵਿਸ਼ਲੇਸ਼ਕਾਂ ਨੇ ਕਿਹਾ ਕਿ ਨਵੀਆਂ ਭੂ-ਰਾਜਨੀਤਿਕ ਅਤੇ ਵਪਾਰਕ ਚਿੰਤਾਵਾਂ ਨੇ ਆਲਮੀ ਆਰਥਿਕ ਦ੍ਰਿਸ਼ਟੀਕੋਣ ਨੂੰ ਧੁੰਦਲਾ ਕਰ ਦਿੱਤਾ, ਜਿਸ ਤੋਂ ਬਾਅਦ ਵਪਾਰੀਆਂ ਨੇ ਸੁਰੱਖਿਅਤ-ਨਿਵੇਸ਼ ਵਾਲੀਆਂ ਸੰਪਤੀਆਂ ਵੱਲ ਰੁਖ਼ ਕੀਤਾ ਹੈ।

ਇਸ ਭਾਵਨਾ ਨੂੰ ਫੈਡਰਲ ਰਿਜ਼ਰਵ ਦੇ ਚੇਅਰ ਜੇਰੋਮ ਪਾਵੇਲ ਦੀਆਂ ਟਿੱਪਣੀਆਂ ਤੋਂ ਹੋਰ ਹੁਲਾਰਾ ਮਿਲਿਆ, ਜਿਨ੍ਹਾਂ ਨੇ ਇਸ ਸਾਲ ਦੇ ਅੰਤ ਵਿੱਚ ਸੰਭਾਵਿਤ ਮੁਦਰਿਕ ਢਿੱਲ (monetary easing) ਦਾ ਸੰਕੇਤ ਦਿੱਤਾ।

Advertisement

ਮਲਟੀ ਕਮੋਡਿਟੀ ਐਕਸਚੇਂਜ (MCX) ’ਤੇ ਦਸੰਬਰ ਡਿਲੀਵਰੀ ਲਈ ਸੋਨੇ ਦੇ ਫਿਊਚਰਜ਼ ਨੇ ਲਗਾਤਾਰ ਚੌਥੇ ਸੈਸ਼ਨ ਲਈ ਆਪਣੀ ਰੈਲੀ ਵਧਾਈ ਅਤੇ 1,244 ਜਾਂ 0.98 ਪ੍ਰਤੀਸ਼ਤ, ਵਧ ਕੇ 1,27,500  ਰੁਪਏ ਪ੍ਰਤੀ 10 ਗ੍ਰਾਮ ਦੇ ਰਿਕਾਰਡ 'ਤੇ ਪਹੁੰਚ ਗਏ।

ਇਸ ਤੋਂ ਇਲਾਵਾ ਦਸੰਬਰ ਡਿਲੀਵਰੀ ਲਈ ਚਾਂਦੀ ਦੇ ਫਿਊਚਰਜ਼ (ਵਾਇਦਾ) 1,256, ਜਾਂ 0.78 ਪ੍ਰਤੀਸ਼ਤ ਵਧ ਕੇ 1,60,760 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਏ। ਇਹ ਸਫ਼ੈਦ ਧਾਤੂ ਮੰਗਲਵਾਰ ਨੂੰ 1,62,700 ਪ੍ਰਤੀ ਕਿਲੋਗ੍ਰਾਮ ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਈ ਸੀ। -ਪੀਟੀਆਈ

Advertisement
Show comments