ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸੋਨੇ ਦਾ ਭਾਅ 1.26 ਲੱਖ ਰੁਪਏ ਦੇ ਰਿਕਾਰਡ ਪੱਧਰ ’ਤੇ ਪੁੱਜਿਆ

ਸੋਨੇ ਦੀਆਂ ਕੀਮਤਾਂ ਨੇ ਅੱਜ ਲਗਾਤਾਰ ਤੀਜੇ ਦਿਨ ਤੇਜ਼ੀ ਫੜੀ ਅਤੇ ਕੌਮੀ ਰਾਜਧਾਨੀ ਵਿੱਚ ਸੋਨੇ ਦਾ ਭਾਅ 2,600 ਰੁਪਏ ਦੇ ਵਾਧੇ ਨਾਲ 1,26,600 ਰੁਪਏ ਪ੍ਰਤੀ ਦਸ ਗ੍ਰਾਮ ਦੇ ਨਵੇਂ ਸਿਖ਼ਰ ’ਤੇ ਪਹੁੰਚ ਗਿਆ ਹੈ। ਸੋਨੇ ਦੇ ਭਾਅ ਵਿੱਚ ਇਹ ਵਾਧਾ...
Advertisement

ਸੋਨੇ ਦੀਆਂ ਕੀਮਤਾਂ ਨੇ ਅੱਜ ਲਗਾਤਾਰ ਤੀਜੇ ਦਿਨ ਤੇਜ਼ੀ ਫੜੀ ਅਤੇ ਕੌਮੀ ਰਾਜਧਾਨੀ ਵਿੱਚ ਸੋਨੇ ਦਾ ਭਾਅ 2,600 ਰੁਪਏ ਦੇ ਵਾਧੇ ਨਾਲ 1,26,600 ਰੁਪਏ ਪ੍ਰਤੀ ਦਸ ਗ੍ਰਾਮ ਦੇ ਨਵੇਂ ਸਿਖ਼ਰ ’ਤੇ ਪਹੁੰਚ ਗਿਆ ਹੈ। ਸੋਨੇ ਦੇ ਭਾਅ ਵਿੱਚ ਇਹ ਵਾਧਾ ਅਮਰੀਕੀ ਸਰਕਾਰ ਦੇ ਕਈ ਵਿਭਾਗਾਂ ਦਾ ਕੰਮ-ਕਾਜ ਠੱਪ ਰਹਿਣ ਕਾਰਨ ਪੈਦਾ ਹੋਈਆਂ ਭੂ-ਰਾਜਨੀਤਕ ਬੇਯਕੀਨੀਆਂ ਵਿਚਾਲੇ ਮਜ਼ਬੂਤ ​​ਗਲੋਬਲ ਰੁਝਾਨਾਂ ਕਾਰਨ ਹੋਇਆ ਹੈ। ਪਿਛਲੇ ਤਿੰਨ ਦਿਨਾਂ ਅੰਦਰ ਸੋਨੇ ਦੇ ਭਾਅ ’ਚ 6 ਹਜ਼ਾਰ ਰੁਪਏ ਦਾ ਵਾਧਾ ਹੋਇਆ ਹੈ। ਸਥਾਨਕ ਸਰਾਫਾ ਬਾਜ਼ਾਰ ’ਚ 99.5 ਫੀਸਦ ਸ਼ੁੱਧਤਾ ਵਾਲੇ ਸੋਨੇ ਦੀ ਕੀਮਤ 2600 ਰੁਪਏ ਵਧ ਕੇ 1,26,000 ਰੁਪਏ ਪ੍ਰਤੀ ਦਸ ਗ੍ਰਾਮ ਦੇ ਰਿਕਾਰਡ ਉੱਚੇ ਪੱਧਰ ’ਤੇ ਪਹੁੰਚ ਗਈ ਹੈ। ਇਸੇ ਤੋਂ ਇਲਾਵਾ ਅੱਜ ਚਾਂਦੀ ਦਾ ਭਾਅ 3 ਹਜ਼ਾਰ ਰੁਪਏ ਵਧ ਕੇ 1,57,000 ਰੁਪਏ ਪ੍ਰਤੀ ਕਿਲੋ ’ਤੇ ਪਹੁੰਚ ਗਿਆ ਹੈ।

Advertisement
Advertisement
Show comments