Gold Price: ਸੋਨੇ ਦੀ ਕੀਮਤ 1 ਲੱਖ 30 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਤੋਂ ਪਾਰ
Gold Price: ਰੁਪੱਈਏ ਦੇ ਰਿਕਾਰਡ ਹੇਠਲੇ ਪੱਧਰ ’ਤੇ ਪਹੁੰਚਣ ਕਾਰਨ ਸੋਨਾ ਨਵੇਂ ਸਿਖਰ ’ਤੇ; ਚਾਂਦੀ ਵੀ ਚਮਕੀ
Gold Price: ਵਿਦੇਸ਼ੀ ਬਾਜ਼ਾਰਾਂ ਵਿੱਚ ਸੁਰੱਖਿਅਤ ਨਿਵੇਸ਼\B ਦੀ ਖਰੀਦਦਾਰੀ ਅਤੇ ਰੁਪਏ ਦੇ ਮੁੱਲ ਵਿੱਚ ਗਿਰਾਵਟ ਕਾਰਨ ਸੋਮਵਾਰ ਨੂੰ ਕੌਮੀ ਰਾਜਧਾਨੀ ਵਿੱਚ ਸੋਨੇ ਦੀਆਂ ਕੀਮਤਾਂ 9,700 ਰੁਪਏ ਦੇ ਵਾਧੇ ਨਾਲ 1,30,300 ਰੁਪਏ ਪ੍ਰਤੀ 10 ਗ੍ਰਾਮ\B ਦੇ ਨਵੇਂ ਸਿਖਰ 'ਤੇ ਪਹੁੰਚ ਗਈਆਂ।
ਆਲ ਇੰਡੀਆ ਸਰਾਫ਼ਾ ਐਸੋਸੀਏਸ਼ਨ ਅਨੁਸਾਰ, 99.9 ਫੀਸਦੀ ਸ਼ੁੱਧਤਾ ਵਾਲੀ ਪੀਲੀ ਧਾਤ ਸ਼ੁੱਕਰਵਾਰ ਨੂੰ 1,20,600 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਈ ਸੀ।
ਸਥਾਨਕ ਸਰਾਫ਼ਾ ਬਾਜ਼ਾਰ ਵਿੱਚ 99.5 ਫੀਸਦੀ ਸ਼ੁੱਧਤਾ ਵਾਲਾ ਸੋਨਾ ਸੋਮਵਾਰ ਨੂੰ 2,700 ਰੁਪਏ\B ਦੇ ਵਾਧੇ ਨਾਲ (ਸਾਰੇ ਟੈਕਸਾਂ ਸਮੇਤ) ₹1,22,700 ਪ੍ਰਤੀ 10 ਗ੍ਰਾਮ ਦੇ ਰਿਕਾਰਡ ਉੱਚ ਪੱਧਰ ’ਤੇ ਪਹੁੰਚ ਗਿਆ। ਪਿਛਲੇ ਬਾਜ਼ਾਰ ਸੈਸ਼ਨ ਵਿੱਚ ਇਹ 1,20,000 ਰੁਪਏ ਪ੍ਰਤੀ 10 ਗ੍ਰਾਮ 'ਤੇ ਸੈਟਲ ਹੋਇਆ ਸੀ।
ਚਾਂਦੀ ਦੀਆਂ ਕੀਮਤਾਂ ਵਿੱਚ ਵੀ ਜ਼ਬਰਦਸਤ ਵਾਧਾ ਦੇਖਣ ਨੂੰ ਮਿਲਿਆ। ਚਿੱਟੀ ਧਾਤੂ 7,400 ਰੁਪਏ ਦੇ ਉਛਾਲ ਨਾਲ (ਸਾਰੇ ਟੈਕਸਾਂ ਸਮੇਤ) 1,57,400 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਨਵੇਂ ਸਿਖਰ ’ਤੇ ਪਹੁੰਚ ਗਈ। ਇਹ ਸ਼ੁੱਕਰਵਾਰ ਨੂੰ 1,50,000 ਰੁਪਏ ਪ੍ਰਤੀ ਕਿਲੋਗ੍ਰਾਮ\B ’ਤੇ ਬੰਦ ਹੋਈ ਸੀ।
ਉਧਰ ਕੋਮਾਂਤਰੀ ਬਜ਼ਾਰਾਂ ਵਿੱਚ ਸਪੌਟ ਸੋਨਾ ਲਗਪਗ 2 ਫੀਸਦੀ ਵਧ ਕੇ 3,949.58 ਡਾਲਰ ਪ੍ਰਤੀ ਔਂਸ ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਿਆ, ਜਦੋਂ ਕਿ ਚਾਂਦੀ 1 ਫੀਸਦੀ ਤੋਂ ਵੱਧ ਵਧ ਕੇ 48.75 ਡਾਲਰ ਪ੍ਰਤੀ ਔਂਸ ਦੇ ਉੱਚ ਪੱਧਰ 'ਤੇ ਪਹੁੰਚ ਗਈ। -ਪੀਟੀਆਈ