Gold Price: ਸੋਨਾ ਪਹਿਲੀ ਵਾਰ 80 ਹਜ਼ਾਰ ਤੋਂ ਪਾਰ
ਸੋਨੇ ਦੀ ਕੀਮਤ 350 ਰੁਪਏ ਵਧ ਕੇ 81,000 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਈ; ਚਾਂਦੀ 1,500 ਰੁਪਏ ਚੜ੍ਹ ਕੇ 1 ਲੱਖ ਰੁਪਏ ਪ੍ਰਤੀ ਕਿਲੋ ’ਤੇ ਪਹੁੰਚੀ
Advertisement
ਨਵੀਂ ਦਿੱਲੀ, 23 ਅਕਤੂਬਰ
Gold Price: ਆਲ ਇੰਡੀਆ ਸਰਾਫਾ ਐਸੋੋਸੀਏਸ਼ਨ ਦੇ ਅਨੁਸਾਰ ਮੰਗ ਵਧਣ ਕਾਰਨ ਮੰਗਲਵਾਰ ਨੂੰ ਕੌਮੀ ਰਾਜਧਾਨੀ ’ਚ ਸੋਨੇ ਦੀ ਕੀਮਤ 350 ਰੁਪਏ ਵਧ ਕੇ 81,000 ਰੁਪਏ ਪ੍ਰਤੀ 10 ਗ੍ਰਾਮ ਦੇ ਆਉਂਦਿਆਂ ਤਾਜ਼ਾ ਸਰਬਕਾਲੀ ਉੱਚ ਪੱਧਰ ’ਤੇ ਪਹੁੰਚ ਗਈ, ਜਦੋਂ ਕਿ ਚਾਂਦੀ ਲਗਾਤਾਰ ਪੰਜਵੇਂ ਦਿਨ ਵਾਧੇ ਨੂੰ ਜਾਰੀ ਰੱਖਦੇ ਹੋਏ ਸੋਮਵਾਰ ਨੂੰ 99,500 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਪਿਛਲੇ ਬੰਦ ਦੇ ਮੁਕਾਬਲੇ 1,500 ਰੁਪਏ ਉੱਛਲ ਕੇ 1.01 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਦੇ ਤਾਜ਼ਾ ਉੱਚੇ ਪੱਧਰ ’ਤੇ ਪਹੁੰਚ ਗਈ।
Advertisement
ਇਸ ਦੌਰਾਨ ਸੋਮਵਾਰ ਨੂੰ 99.5 ਫੀਸਦੀ ਸ਼ੁੱਧਤਾ ਵਾਲਾ ਸੋਨਾ 80,250 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ, ਜਦਕਿ 99.9 ਫੀਸਦੀ ਸ਼ੁੱਧਤਾ ਵਾਲਾ ਸੋਨਾ 80,650 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ। ਸਰਾਫਾ ਕਾਰੋਬਾਰੀਆਂ ਨੇ ਇਨ੍ਹਾਂ ਧਾਤੂਆਂ ਦੀਆਂ ਕੀਮਤਾਂ ’ਚ ਉਛਾਲ ਦਾ ਕਾਰਨ ਘਰੇਲੂ ਬਾਜ਼ਾਰ ’ਚ ਉਦਯੋਗਿਕ ਅਤੇ ਗਹਿਣਿਆਂ ਹਿੱਸੇ ’ਚ ਵਧਦੀ ਖਪਤ ਨੂੰ ਦੱਸਿਆ। ਪੀਟੀਆਈ
Advertisement
×