ਸੋਨਾ 21 ਦਿਨਾਂ ’ਚ 10 ਹਜ਼ਾਰ ਰੁਪਏ ਸਸਤਾ ਹੋਇਆ
ਦਸ ਗਰਾਮ ਦੀ ਕੀਮਤ 1.20 ਲੱਖ ਰੁਪਏ ਹੋੲੀ; ਚਾਂਦੀ ਦੀਆਂ ਕੀਮਤਾਂ ਵੀ ਘਟੀਆਂ
Advertisement
Gold And Silver Price: ਦੇਸ਼ ਭਰ ਵਿਚ ਦੀਵਾਲੀ ਵਾਲੇ ਦਿਨਾਂ ਵਿਚ ਸੋਨੇ ਦੀਆਂ ਕੀਮਤਾਂ ਵਿਚ ਕਾਫੀ ਤੇਜ਼ੀ ਆਈ ਸੀ ਪਰ ਹੁਣ ਸੋਨੇ ਦੀਆਂ ਕੀਮਤਾਂ ਲਗਾਤਾਰ ਘੱਟ ਰਹੀਆਂ ਹਨ। ਸੋਨੇ ਦੀ ਕੀਮਤ ਪਿਛਲੇ 21 ਦਿਨਾਂ ਵਿਚ 10,643 ਰੁਪਏ ਘੱਟ ਗਈਆਂ ਹਨ ਤੇ ਸੋਨੇ ਦੀ ਕੀਮਤ ਅੱਜ 1,20,231 ਰੁਪਏ ਪ੍ਰਤੀ ਦਸ ਗਰਾਮ ਹੋ ਗਈ ਹੈ। ਸੋਨੇ ਦੀ ਕੀਮਤ 17 ਅਕਤੂਬਰ ਨੂੰ 1,30,874 ਰੁਪਏ ਸੀ। ਇੰਡੀਅਨ ਬੁਲੀਅਨ ਐਂਡ ਜਵੇਲਰਜ਼ ਐਸੋਸੀਏਸ਼ਨ ਅਨੁਸਾਰ ਅੱਜ ਸੋਨੇ ਵਿਚ 439 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ ਹੈ ਤੇ ਬੀਤੇ ਦਿਨੀਂ ਇਸ ਦੀ ਕੀਮਤ 120670 ਰੁਪਏ ਸੀ। ਦੂਜੇ ਪਾਸੇ ਚਾਂਦੀ ਦੀ ਕੀਮਤ ਵੀ ਪਿਛਲੇ ਦਿਨਾਂ ਵਿਚ ਕਾਫੀ ਘਟੀ ਹੈ। ਇਸ ਤੋਂ ਪਿਛਲੇ ਮਹੀਨੇ ਚਾਂਦੀ 178000 ਰੁਪਏ ਪ੍ਰਤੀ ਕਿਲੋ ਹੋ ਗਈ ਸੀ ਪਰ ਇਹ ਹੁਣ 148000 ਰੁਪਏ ਹੋ ਗਈ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਤਿਉਹਾਰਾਂ ਵਿਚ ਵਧ ਜਾਂਦੀਆਂ ਹਨ ਪਰ ਹੁਣ ਵਿਆਹਾਂ ਦਾ ਸੀਜ਼ਨ ਆ ਗਿਆ ਹੈ ਤੇ ਇਹ ਕੀਮਤਾਂ ਕੁਝ ਸਮੇਂ ਬਾਅਦ ਵਧ ਵੀ ਸਕਦੀਆਂ ਹਨ।
Advertisement
Advertisement
