ਸੋਨੇ ਦੀ ਕੀਮਤ 1.05 ਲੱਖ ਰੁਪਏ ਤੋਂ ਟੱਪੀ
ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਅੱਜ ਰਿਕਾਰਡ ਪੱਧਰ ’ਤੇ ਪਹੁੰਚ ਗਈਆਂ ਹਨ। ਸੋਨੇ ਦੀ ਕੀਮਤ 1,000 ਰੁਪਏ ਦੇ ਵਾਧੇ ਨਾਲ 1,05,670 ਰੁਪਏ ਪ੍ਰਤੀ 10 ਗ੍ਰਾਮ, ਜਦਕਿ ਚਾਂਦੀ ਦੀ ਕੀਮਤ 1,26,000 ਰੁਪਏ ਪ੍ਰਤੀ ਕਿਲੋ ’ਤੇ ਪਹੁੰਚ ਗਈ ਹੈ। ਇਸ ਵਾਧੇ ਦੇ...
Advertisement
ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਅੱਜ ਰਿਕਾਰਡ ਪੱਧਰ ’ਤੇ ਪਹੁੰਚ ਗਈਆਂ ਹਨ। ਸੋਨੇ ਦੀ ਕੀਮਤ 1,000 ਰੁਪਏ ਦੇ ਵਾਧੇ ਨਾਲ 1,05,670 ਰੁਪਏ ਪ੍ਰਤੀ 10 ਗ੍ਰਾਮ, ਜਦਕਿ ਚਾਂਦੀ ਦੀ ਕੀਮਤ 1,26,000 ਰੁਪਏ ਪ੍ਰਤੀ ਕਿਲੋ ’ਤੇ ਪਹੁੰਚ ਗਈ ਹੈ।
ਇਸ ਵਾਧੇ ਦੇ ਮੁੱਖ ਕਾਰਨਾਂ ਵਿੱਚ ਅਮਰੀਕੀ ਫੈਡਰਲ ਰਿਜ਼ਰਵ ਵੱਲੋਂ ਵਿਆਜ ਦਰਾਂ ਵਿੱਚ ਕਟੌਤੀ ਦੀਆਂ ਉਮੀਦਾਂ, ਅਮਰੀਕਾ ਵਿੱਚ ਰਾਜਨੀਤਕ ਅਤੇ ਆਰਥਿਕ ਬੇਯਕੀਨੀ ਅਤੇ ਚਾਂਦੀ ਦੀ ਉਦਯੋਗਿਕ ਮੰਗ ਵਿੱਚ ਵਾਧਾ ਸ਼ਾਮਲ ਹਨ।
Advertisement
ਨਿਵੇਸ਼ਕ ਅਜਿਹੇ ਸਮੇਂ ਵਿੱਚ ਸੋਨੇ ਨੂੰ ਸੁਰੱਖਿਅਤ ਨਿਵੇਸ਼ ਮੰਨਦੇ ਹਨ। ਆਲ ਇੰਡੀਆ ਸਰਾਫਾ ਐਸੋਸੀਏਸ਼ਨ ਮੁਤਾਬਕ 99.5 ਫੀਸਦ ਸ਼ੁੱਧਤਾ ਵਾਲੇ ਸੋਨੇ ਦੀ ਕੀਮਤ ਅੱਜ 800 ਰੁਪਏ ਦੇ ਵਾਧੇ ਨਾਲ 1,04,800 ਰੁਪਏ ਪ੍ਰਤੀ 10 ਗ੍ਰਾਮ ਹੋ ਗਈ ਹੈ, ਜਦੋਂ ਕਿ ਪਿਛਲੇ ਕਾਰੋਬਾਰੀ ਸੈਸ਼ਨ ਵਿੱਚ ਇਹ 1,04,000 ਰੁਪਏ ਸੀ। -ਪੀਟੀਆਈ
Advertisement
×