ਸੋਨੇ ਦੀ ਕੀਮਤ ਰਿਕਾਰਡ 1.27 ਲੱਖ ਤੋਂ ਪਾਰ
ਅਮਰੀਕਾ-ਚੀਨ ਦਰਮਿਆਨ ਨਵੇਂ ਵਪਾਰਕ ਤਣਾਅ ਵਿਚਾਲੇ ਸੁਰੱਖਿਅਤ ਨਿਵੇਸ਼ ਦੀ ਮੰਗ ਵਧਣ ਕਾਰਨ ਅੱਜ ਕੌਮੀ ਰਾਜਧਾਨੀ ’ਚ ਸੋਨੇ ਦਾ ਭਾਅ 1,950 ਰੁਪਏ ਵਧ ਕੇ 1,27,950 ਰੁਪਏ ਪ੍ਰਤੀ 10 ਗ੍ਰਾਮ ਦੇ ਨਵੇਂ ਰਿਕਾਰਡ ਪੱਧਰ ’ਤੇ ਪਹੁੰਚ ਗਿਆ। ਆਲ ਇੰਡੀਆ ਸਰਾਫਾ ਐਸੋਸੀਏਸ਼ਨ ਅਨੁਸਾਰ...
Advertisement
ਅਮਰੀਕਾ-ਚੀਨ ਦਰਮਿਆਨ ਨਵੇਂ ਵਪਾਰਕ ਤਣਾਅ ਵਿਚਾਲੇ ਸੁਰੱਖਿਅਤ ਨਿਵੇਸ਼ ਦੀ ਮੰਗ ਵਧਣ ਕਾਰਨ ਅੱਜ ਕੌਮੀ ਰਾਜਧਾਨੀ ’ਚ ਸੋਨੇ ਦਾ ਭਾਅ 1,950 ਰੁਪਏ ਵਧ ਕੇ 1,27,950 ਰੁਪਏ ਪ੍ਰਤੀ 10 ਗ੍ਰਾਮ ਦੇ ਨਵੇਂ ਰਿਕਾਰਡ ਪੱਧਰ ’ਤੇ ਪਹੁੰਚ ਗਿਆ। ਆਲ ਇੰਡੀਆ ਸਰਾਫਾ ਐਸੋਸੀਏਸ਼ਨ ਅਨੁਸਾਰ 99.9 ਫੀਸਦ ਸ਼ੁੱਧਤਾ ਵਾਲਾ ਸੋਨਾ ਲੰਘੇ ਸ਼ੁੱਕਰਵਾਰ ਨੂੰ 1.26 ਲੱਖ ਰੁਪਏ ਪ੍ਰਤੀ ਦਸ ਗ੍ਰਾਮ ’ਤੇ ਬੰਦ ਹੋਇਆ ਸੀ। ਇਸ ਤੋਂ ਇਲਾਵਾ 99.5 ਫੀਸਦ ਸ਼ੁੱਧਤਾ ਵਾਲੇ ਸੋਨੇ ਦਾ ਭਾਅ 1,950 ਰੁਪਏ ਵਧ ਕੇ 1,27,350 ਰੁਪਏ ਪ੍ਰਤੀ ਦਸ ਗ੍ਰਾਮ (ਸਾਰੇ ਟੈਕਸਾਂ ਸਮੇਤ) ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਿਆ ਹੈ। ਪਿਛਲੇ ਸੈਸ਼ਨ ’ਚ ਸੋਨੇ ਦਾ ਭਾਅ 1,25,400 ਰੁਪਏ ਪ੍ਰਤੀ ਦਸ ਗ੍ਰਾਮ ’ਤੇ ਬੰਦ ਹੋਇਆ ਸੀ।
Advertisement
Advertisement