Advertisement
ਨਵੀਂ ਦਿੱਲੀ, 18 ਮਾਰਚ
ਦੇਸ਼ ਭਰ ਵਿੱਚ ਅੱਜ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਧੀਆਂ। ਇਹ ਪਹਿਲੀ ਵਾਰ ਹੈ ਕਿ ਚਾਂਦੀ ਇਕ ਲੱਖ ਰੁਪਏ ਪ੍ਰਤੀ ਕਿੱਲੋ ਤੋਂ ਵੱਧ ਗਈ ਹੈ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ ਅਨੁਸਾਰ 24 ਕੈਰੇਟ ਸੋਨੇ ਦੇ ਦਸ ਗਰਾਮ ਦਾ ਭਾਅ ਅੱਜ 253 ਰੁਪਏ ਵੱਧ ਕੇ 88,354 ਰੁਪਏ ਹੋ ਗਿਆ। ਇਸ ਤੋਂ ਪਹਿਲਾਂ ਸੋਨੇ ਦਾ ਭਾਅ 88,101 ਸੀ। ਦੂਜੇ ਪਾਸੇ ਚਾਂਦੀ ਅੱਜ 633 ਰੁਪਏ ਮਹਿੰਗੀ ਹੋ ਕੇ 1,00,400 ਰੁਪਏ ਪ੍ਰਤੀ ਕਿਲੋ ਹੋ ਗਈ। ਇਸ ਤੋਂ ਪਹਿਲਾਂ ਚਾਂਦੀ ਦਾ ਭਾਅ 99,767 ਰੁਪਏ ਸੀ। ਦੂਜੇ ਪਾਸੇ ਦਿੱਲੀ ਵਿਚ ਅੱਜ 10 ਗਰਾਮ 22 ਕੈਰੇਟ ਸੋਨੇ ਦੀ ਕੀਮਤ 82,650 ਰੁਪਏ ਤੇ 10 ਗਰਾਮ 24 ਕੈਰੇਟ ਦੀ ਕੀਮਤ 90,150 ਰੁਪਏ ਰਹੀ।
Advertisement
Advertisement
×