ਵਿਦੇਸ਼ੀ ਮੁਦਰਾ ਭੰਡਾਰ 702.28 ਅਰਬ ਡਾਲਰ ’ਤੇ ਪੁੱਜਿਆ
ਸੋਨੇ ਦੇ ਭੰਡਾਰ ਦੀ ਕੀਮਤ ਵਿੱਚ ਵਾਧਾ ਹੋਣ ਨਾਲ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 17 ਅਕਤੂਬਰ ਨੂੰ ਸਮਾਪਤ ਹਫ਼ਤੇ ਵਿੱਚ 4.49 ਅਰਬ ਡਾਲਰ ਵਧ ਕੇ 702.28 ਅਰਬ ਡਾਲਰ ਹੋ ਗਿਆ। ਹਫ਼ਤਾ ਪਹਿਲਾਂ ਕੁੱਲ ਵਿਦੇਸ਼ੀ ਮੁਦਰਾ ਭੰਡਾਰ 2.176 ਅਰਬ ਡਾਲਰ ਵਧ...
Advertisement
ਸੋਨੇ ਦੇ ਭੰਡਾਰ ਦੀ ਕੀਮਤ ਵਿੱਚ ਵਾਧਾ ਹੋਣ ਨਾਲ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 17 ਅਕਤੂਬਰ ਨੂੰ ਸਮਾਪਤ ਹਫ਼ਤੇ ਵਿੱਚ 4.49 ਅਰਬ ਡਾਲਰ ਵਧ ਕੇ 702.28 ਅਰਬ ਡਾਲਰ ਹੋ ਗਿਆ। ਹਫ਼ਤਾ ਪਹਿਲਾਂ ਕੁੱਲ ਵਿਦੇਸ਼ੀ ਮੁਦਰਾ ਭੰਡਾਰ 2.176 ਅਰਬ ਡਾਲਰ ਵਧ ਕੇ 697.784 ਅਰਬ ਡਾਲਰ ਹੋ ਗਿਆ ਸੀ। ਭਾਰਤੀ ਰਿਜ਼ਰਵ ਬੈਂਕ ਦੇ ਅੰਕੜਿਆਂ ਮੁਤਾਬਿਕ, 17 ਅਕਤੂਬਰ ਨੂੰ ਸਮਾਪਤ ਹੋਏ ਹਫ਼ਤੇ ਵਿੱਚ ਮੁਦਰਾ ਭੰਡਾਰ ਦਾ ਪ੍ਰਮੁੱਖ ਹਿੱਸਾ ਮੰਨੇ ਜਾਣ ਵਾਲੇ ਮੁਦਰਾ ਅਸਾਸੇ 1.692 ਅਰਬ ਡਾਲਰ ਘੱਟ ਕੇ 570.411 ਅਰਬ ਡਾਲਰ ਰਹਿ ਗਏ।
Advertisement
Advertisement
