ਫੇਸਬੁੱਕ ਨੇ ਰਿਲਾਇੰਸ ਦੇ AI ਉੱਦਮ ਵਿੱਚ 30 ਫੀਸਦੀ ਹਿੱਸੇਦਾਰੀ ਰੱਖੀ
ਇੱਕ ਰੈਗੂਲੇਟਰੀ ਫਾਈਲਿੰਗ ਅਨੁਸਾਰ ਮੇਟਾ ਪਲੇਟਫਾਰਮਜ਼, ਇੰਕ. ਦੀ ਫੇਸਬੁੱਕ ਓਵਰਸੀਜ਼ ਅਰਬਪਤੀ ਮੁਕੇਸ਼ ਅੰਬਾਨੀ ਦੀ ਰਿਲਾਇੰਸ ਇੰਡਸਟਰੀਜ਼ ਵੱਲੋਂ ਸ਼ੁਰੂ ਕੀਤੇ ਗਏ AI (ਆਰਟੀਫੀਸ਼ੀਅਲ ਇੰਟੈਲੀਜੈਂਸ) ਉੱਦਮ ਵਿੱਚ 30 ਫੀਸਦੀ ਹਿੱਸੇਦਾਰੀ ਰੱਖੇਗੀ। ਕੰਪਨੀ ਨੇ ਫਾਈਲਿੰਗ ਵਿੱਚ ਕਿਹਾ ਕਿ ਰਿਲਾਇੰਸ RAIL ਵਿੱਚ 70...
ਕੰਪਨੀ ਨੇ ਫਾਈਲਿੰਗ ਵਿੱਚ ਕਿਹਾ ਕਿ ਰਿਲਾਇੰਸ RAIL ਵਿੱਚ 70 ਫੀਸਦੀ ਹਿੱਸੇਦਾਰੀ ਰੱਖੇਗੀ।
ਰਿਲਾਇੰਸ ਇੰਟੈਲੀਜੈਂਸ, ਜੋ ਕਿ ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੀ ਇੱਕ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਹੈ, ਅਤੇ ਫੇਸਬੁੱਕ ਮਿਲ ਕੇ ਇਸ ਉੱਦਮ ਵਿੱਚ ਸ਼ੁਰੂਆਤੀ 855 ਕਰੋੜ ਦਾ ਨਿਵੇਸ਼ ਕਰਨਗੇ।
ਫਾਈਲਿੰਗ ਵਿੱਚ ਕੰਪਨੀ ਨੇ ਕਿਹਾ ਕਿ ਰਿਲਾਇੰਸ ਇੰਟੈਲੀਜੈਂਸ ਲਿਮਟਿਡ ਨੇ 24 ਅਕਤੂਬਰ 2025 ਨੂੰ ਰਿਲਾਇੰਸ ਐਂਟਰਪ੍ਰਾਈਜ਼ ਇੰਟੈਲੀਜੈਂਸ ਲਿਮਟਿਡ (REIL) ਨੂੰ ਸ਼ਾਮਲ ਕੀਤਾ।
ਇਸ ਵਿੱਚ ਕਿਹਾ ਗਿਆ ਹੈ, "REIL, ਜੋ ਕਿ ਭਾਰਤ ਵਿੱਚ ਰਿਲਾਇੰਸ ਇੰਟੈਲੀਜੈਂਸ ਦੀ ਇੱਕ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਵਜੋਂ ਸ਼ਾਮਲ ਕੀਤੀ ਗਈ ਹੈ, ਫੇਸਬੁੱਕ ਓਵਰਸੀਜ਼, ਇੰਕ. (ਫੇਸਬੁੱਕ) ਨਾਲ ਸੋਧੇ ਹੋਏ ਅਤੇ ਮੁੜ ਸਥਾਪਿਤ ਕੀਤੇ ਗਏ ਸਮਝੌਤੇ ਅਨੁਸਾਰ ਸੰਯੁਕਤ ਉੱਦਮ ਕੰਪਨੀ ਬਣ ਜਾਵੇਗੀ।"
REIL ਐਂਟਰਪ੍ਰਾਈਜ਼ AI ਸੇਵਾਵਾਂ ਦਾ ਵਿਕਾਸ, ਮਾਰਕੀਟਿੰਗ ਅਤੇ ਵੰਡ ਕਰੇਗੀ।
ਇਸ ਵਿੱਚ ਕਿਹਾ ਗਿਆ ਹੈ, "ਸੰਯੁਕਤ ਉੱਦਮ ਸਮਝੌਤੇ ਦੇ ਅਨੁਸਾਰ, ਰਿਲਾਇੰਸ ਇੰਟੈਲੀਜੈਂਸ REIL ਵਿੱਚ 70 ਫੀਸਦੀ ਹਿੱਸੇਦਾਰੀ ਰੱਖੇਗੀ ਅਤੇ ਫੇਸਬੁੱਕ ਬਾਕੀ 30 ਫੀਸਦੀ ਹਿੱਸੇਦਾਰੀ ਰੱਖੇਗੀ।"
ਰਿਲਾਇੰਸ ਇੰਟੈਲੀਜੈਂਸ ਅਤੇ ਫੇਸਬੁੱਕ ਨੇ ਸਾਂਝੇ ਤੌਰ ’ਤੇ 855 ਕਰੋੜ ਰੁਪਏ ਦੇ ਸ਼ੁਰੂਆਤੀ ਨਿਵੇਸ਼ ਲਈ ਵਚਨਬੱਧਤਾ ਜਤਾਈ ਹੈ। REIL ਨੂੰ ਸ਼ਾਮਲ ਕਰਨ ਲਈ ਕਿਸੇ ਵੀ ਸਰਕਾਰੀ ਜਾਂ ਰੈਗੂਲੇਟਰੀ ਪ੍ਰਵਾਨਗੀ ਦੀ ਲੋੜ ਨਹੀਂ ਸੀ।

