ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Expensive veggies: ਟਮਾਟਰ ਤੇ ਆਲੂ ਨੇ ਵਿਗਾੜਿਆ ਰਸੋਈ ਦਾ ਬਜਟ

ਸਬਜ਼ੀਆਂ ਦੀਆਂ ਕੀਮਤਾਂ ਵਧਣ ਕਾਰਨ ਘਰ ਦਾ ਖਾਣਾ ਹੋਇਆ ਮਹਿੰਗਾ; ਸ਼ਾਕਾਹਾਰੀ ਥਾਲੀ ਸੱਤ ਫੀਸਦ ਮਹਿੰਗੀ ਹੋਈ
Advertisement

ਮੁੰਬਈ, 5 ਦਸੰਬਰ

ਟਮਾਟਰ ਤੇ ਆਲੂ ਦੀਆਂ ਵਧੀਆਂ ਕੀਮਤਾਂ ਨੇ ਘਰ ਦੀ ਰਸੋਈ ਦਾ ਬਜਟ ਵਿਗਾੜ ਦਿੱਤਾ ਹੈ। ਦੋਵਾਂ ਜਿਣਸਾਂ ਦੀਆਂ ਕੀਮਤਾਂ ਵਧਣ ਕਾਰਨ ਨਵੰਬਰ ਮਹੀਨੇ ਘਰੇਲੂ ਸ਼ਾਕਾਹਾਰੀ ਭੋਜਨ ਪਿਛਲੇ ਸਾਲ ਦੇ ਮੁਕਾਬਲੇ ਸੱਤ ਫੀਸਦ ਮਹਿੰਗਾ ਹੋ ਗਿਆ। ਰੇਟਿੰਗ ਏਜੰਸੀ ਕ੍ਰਿਸਿਲ (CRISIL) ਦੀ ਮਾਸਿਕ ‘ਰੋਟੀ ਚੌਲ ਕੀਮਤ’ (Roti Rice Rate) ਰਿਪੋਰਟ ਮੁਤਾਬਕ, ਨਵੰਬਰ ਵਿੱਚ ਸ਼ਾਕਾਹਾਰੀ ਥਾਲੀ ਦੀ ਕੀਮਤ ਸਾਲਾਨਾ ਆਧਾਰ ’ਤੇ ਸੱਤ ਫੀਸਦ ਵਧ ਕੇ 32.7 ਰੁਪਏ ਹੋ ਗਈ ਜਦੋਂਕਿ ਮਾਸਾਹਾਰੀ ਥਾਲੀ ਦੋ ਫੀਸਦ ਮਹਿੰਗੀ ਹੋਈ ਹੈ।

Advertisement

ਸ਼ਾਕਾਹਾਰੀ ਥਾਲੀ ਦੇ ਮਹਿੰਗੇ ਹੋਣ ਦਾ ਮੁੱਖ ਕਾਰਨ ਟਮਾਟਰਾਂ ਦੀਆਂ ਕੀਮਤਾਂ 35 ਫੀਸਦ ਅਤੇ ਆਲੂਆਂ ਦੀਆਂ ਕੀਮਤਾਂ 50 ਫੀਸਦ ਵਧਣਾ ਹੈ। ਪਿਛਲੇ ਮਹੀਨੇ ਟਮਾਟਰ ਦੀ ਕੀਮਤ 53 ਰੁਪਏ ਪ੍ਰਤੀ ਕਿਲੋ ਅਤੇ ਆਲੂ ਦੀ ਕੀਮਤ 37 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਸੀ। ਇਸ ਤੋਂ ਇਲਾਵਾ ਦਾਲਾਂ ਦੀਆਂ ਕੀਮਤਾਂ ਵੀ 10 ਫੀਸਦ ਤੱਕ ਵਧੀਆਂ।

ਹਾਲਾਂਕਿ ਰਿਪੋਰਟ ’ਚ ਕਿਹਾ ਗਿਆ ਹੈ ਕਿ ਦਸੰਬਰ ਮਹੀਨੇ ਨਵੀਆਂ ਫਸਲਾਂ ਦੀ ਆਮਦ ਕਾਰਨ ਇਨ੍ਹਾਂ ਜਿਨਸਾਂ ਦੀਆਂ ਕੀਮਤਾਂ ਘਟਣ ਦੀ ਸੰਭਾਵਨਾ ਹੈ। ਦਰਾਮਦ ਟੈਕਸ ਵਧਣ ਕਾਰਨ ਨਵੰਬਰ ’ਚ ਵਨਸਪਤੀ ਤੇਲ ਦੀਆਂ ਕੀਮਤਾਂ ਵੀ 13 ਫੀਸਦ ਤੱਕ ਵਧ ਗਈਆਂ। ਰਾਹਤ ਦੀ ਗੱਲ ਇਹ ਹੈ ਕਿ ਐੱਲਪੀਜੀ ਦੀਆਂ ਕੀਮਤਾਂ ਵਿੱਚ ਕਟੌਤੀ ਕਾਰਨ ਈਂਧਨ ਲਾਗਤ 11 ਫੀਸਦ ਘਟ ਗਈ।

ਇਸ ਨਾਲ ਘਰੇਲੂ ਥਾਲੀ ਦੀ ਲਾਗਤ ’ਤੇ ਦਬਾਅ ਬਣਿਆ ਰਿਹਾ। ਪਿਛਲੇ ਮਹੀਨੇ ਮਾਸਾਹਾਰੀ ਥਾਲੀ ਦੀ ਕੀਮਤ ਵੀ ਦੋ ਫੀਸਦ ਵਧ ਕੇ 61.5 ਰੁਪਏ ਹੋ ਗਈ। ਇਸ ਦੌਰਾਨ ਬਰਾਇਲਰ ਚਿਕਨ ਦੀ ਕੀਮਤ ਤਿੰਨ ਫੀਸਦ ਵਧੀ। ਅਕਤੂਬਰ ਦੇ ਮੁਕਾਬਲੇ ਸ਼ਾਕਾਹਾਰੀ ਥਾਲੀ ਦੀ ਕੀਮਤ ਦੋ ਫੀਸਦ ਘੱਟ ਦਰਜ ਕੀਤੀ ਗਈ। ਇਸ ਵਿੱਚ ਟਮਾਟਰ ਦੀਆਂ ਕੀਮਤਾਂ 17 ਫੀਸਦ ਪ੍ਰਤੀ ਮਹੀਨਾ ਘੱਟ ਰਹਿਣ ਦੀ ਅਹਿਮ ਭੂਮਿਕਾ ਰਹੀ। ਜਦੋਂਕਿ ਮਾਸਾਹਾਰੀ ਥਾਲੀ ਦੀ ਕੀਮਤ ਸਥਿਰ ਰਹੀ। -ਪੀਟੀਆਈ

Advertisement
Show comments