ਚੋਣ ਬਾਂਡ ਮਾਮਲਾ: ਭਾਜਪਾ ਤੇ ਮੋਦੀ ਸਰਕਾਰ ਦਾ ਗੰਭੀਰ ਭ੍ਰਿਸ਼ਟਾਚਾਰ ਸਾਹਮਣੇ ਆਇਆ: ਕਾਂਗਰਸ
ਨਵੀਂ ਦਿੱਲੀ, 1 ਅਪਰੈਲ ਕਾਂਗਰਸ ਨੇ ਅੱਜ ਚੋਣ ਬਾਂਡ ਸਕੀਮ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਿਆ ਅਤੇ ਦੋਸ਼ ਲਾਇਆ ਕਿ ਬਾਂਡ ਨਾਲ ਜੁੜੇ ਅੰਕੜਿਆਂ ਨੇ ਭਾਰਤੀ ਜਨਤਾ ਪਾਰਟੀ ਅਤੇ ਮੋਦੀ ਸਰਕਾਰ ਦੇ 'ਗੰਭੀਰ ਭ੍ਰਿਸ਼ਟਾਚਾਰ' ਦਾ ਖੁਲਾਸਾ ਕੀਤਾ ਹੈ।...
Advertisement
ਨਵੀਂ ਦਿੱਲੀ, 1 ਅਪਰੈਲ
ਕਾਂਗਰਸ ਨੇ ਅੱਜ ਚੋਣ ਬਾਂਡ ਸਕੀਮ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਿਆ ਅਤੇ ਦੋਸ਼ ਲਾਇਆ ਕਿ ਬਾਂਡ ਨਾਲ ਜੁੜੇ ਅੰਕੜਿਆਂ ਨੇ ਭਾਰਤੀ ਜਨਤਾ ਪਾਰਟੀ ਅਤੇ ਮੋਦੀ ਸਰਕਾਰ ਦੇ 'ਗੰਭੀਰ ਭ੍ਰਿਸ਼ਟਾਚਾਰ' ਦਾ ਖੁਲਾਸਾ ਕੀਤਾ ਹੈ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਵੀ ਕਿਹਾ ਕਿ ਇਹ ਸਕੀਮ ਇਸ ਤਰ੍ਹਾਂ ਤਿਆਰ ਕੀਤੀ ਗਈ ਸੀ ਕਿ ਇਹ ਪਤਾ ਨਹੀਂ ਲੱਗੇ ਕਿ ਸਿਆਸੀ ਪਾਰਟੀਆਂ ਕੋਲ ਪੈਸਾ ਕਿੱਥੋਂ ਆਇਆ ਅਤੇ ਇਸ ਦੀ ਵਰਤੋਂ ਕਿਵੇਂ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਨੇ ਐਤਵਾਰ ਨੂੰ ਉਸ ਦਾਅਵੇ ਨੂੰ ਰੱਦ ਕੀਤਾ ਕਿ ਚੋਣ ਬਾਂਡ ਕਾਰਨ ਉਨ੍ਹਾਂ ਦੀ ਸਰਕਾਰ ਨੂੰ ਝਟਕਾ ਦਿੱਤਾ ਹੈ।
Advertisement
Advertisement