ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਘਰੇਲੂ ਸ਼ੇਅਰ ਬਾਜ਼ਾਰਾਂ ਵਿਚ ਸ਼ੁਰੂਆਤੀ ਕਾਰੋਬਾਰ ’ਚ ਤੇਜ਼ੀ

ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪਈਆ ਤਿੰਨ ਪੈਸੇ ਮਜ਼ਬੁੂਤ
Advertisement

ਆਲਮੀ ਬਾਜ਼ਾਰਾਂ ਵਿਚ ਮਜ਼ਬੂਤ ਰੁਖ਼ ਦਰਮਿਆਨ ਪਿਛਲੇ ਹਫ਼ਤੇ ਤੇਜ਼ੀ ਨਾਲ ਡਿੱਗਣ ਮਗਰੋਂ ਸੈਂਸੈਕਸ ਤੇ ਨਿਫਟੀ ਵਿਚ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਤੇਜ਼ੀ ਆਈ। ਬੀਐੱਸਈ ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿਚ 255.46 ਅੰਕ ਚੜ੍ਹ ਕੇ 80,681.92 ਅੰਕਾਂ ’ਤੇ ਪਹੁੰਚ ਗਿਆ ਜਦੋਂਕਿ ਐੱਨਐੱਸਈ ਨਿਫਟੀ 89.05 ਅੰਕਾਂ ਦੇ ਵਾਧੇ ਨਾਲ 24,743.75 ਨੂੰ ਪਹੁੰਚ ਗਿਆ। ਸੈਂਸੈਕਸ ਵਿੱਚ ਸ਼ਾਮਲ 30 ਕੰਪਨੀਆਂ ਵਿੱਚੋਂ, ਭਾਰਤ ਇਲੈਕਟ੍ਰਾਨਿਕਸ, ਈਟਰਨਲ, ਟਾਟਾ ਸਟੀਲ, ਟਾਟਾ ਮੋਟਰਜ਼, ਟਾਈਟਨ ਅਤੇ ਮਹਿੰਦਰਾ ਐਂਡ ਮਹਿੰਦਰਾ ਸਭ ਤੋਂ ਵੱਧ ਲਾਭ ਵਿੱਚ ਰਹੇ। ਹਿੰਦੁਸਤਾਨ ਯੂਨੀਲੀਵਰ, ਐਕਸਿਸ ਬੈਂਕ, ਲਾਰਸਨ ਐਂਡ ਟੂਬਰੋ ਅਤੇ ਭਾਰਤੀ ਏਅਰਟੈੱਲ ਨੁਕਸਾਨ ਵਿੱਚ ਰਹੇ। ਏਸ਼ਿਆਈ ਬਾਜ਼ਾਰਾਂ ਵਿੱਚ, ਦੱਖਣੀ ਕੋਰੀਆ ਦਾ ਕੋਸਪੀ, ਸ਼ੰਘਾਈ ਦਾ ਐਸਐਸਈ ਕੰਪੋਜ਼ਿਟ ਅਤੇ ਹਾਂਗ ਕਾਂਗ ਦਾ ਹੈਂਗ ਸੇਂਗ ਲਾਭ ਵਿੱਚ ਰਿਹਾ ਜਦੋਂ ਕਿ ਜਾਪਾਨ ਦਾ ਨਿੱਕੇਈ 225 ਘਾਟੇ ਵਿੱਚ ਰਿਹਾ। ਸ਼ੁੱਕਰਵਾਰ ਨੂੰ ਅਮਰੀਕੀ ਬਾਜ਼ਾਰ ਸਕਾਰਾਤਮਕ ਰੁਝਾਨ ਨਾਲ ਬੰਦ ਹੋਏ।

ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪੱਈਆ ਤਿੰਨ ਪੈਸੇ ਵਧ ਕੇ 88.69 ’ਤੇ ਪਹੁੰਚ ਗਿਆ। ਫੌਰੈਕਸ ਡੀਲਰਾਂ ਨੇ ਕਿਹਾ ਕਿ ਰੁਪੱਈਆ ਇੱਕ ਸੀਮਤ ਦਾਇਰੇ ਵਿੱਚ ਵਪਾਰ ਕਰ ਰਿਹਾ ਸੀ ਕਿਉਂਕਿ ਵਿਦੇਸ਼ੀ ਪੂੰਜੀ ਦੇ ਲਗਾਤਾਰ ਨਿਕਾਸ ਅਤੇ ਭੂ-ਰਾਜਨੀਤਿਕ ਘਟਨਾਵਾਂ ਨੇ ਇਸ ’ਤੇ ਦਬਾਅ ਬਣਾਇਆ ਹੋਇਆ ਸੀ।

Advertisement

Advertisement
Tags :
indian rupeeSensex and Niftyਘਰੇਲੂ ਸ਼ੇਅਰ ਬਾਜ਼ਾਰ
Show comments