Stocks ਘਰੇਲੂ ਸ਼ੇਅਰ ਬਾਜ਼ਾਰ ਸਕਾਰਾਤਮਕ ਸ਼ੁਰੂਆਤ ਤੋਂ ਬਾਅਦ ਡਿੱਗਿਆ
ਘਰੇਲੂ ਸਟਾਕ ਮਾਰਕੀਟ ਸੈਂਸੈਕਸ ਅਤੇ ਨਿਫਟੀ ਨੇ ਵੀਰਵਾਰ ਨੂੰ ਸਕਾਰਾਤਮਕ ਸ਼ੁਰੂਆਤ ਕੀਤੀ ਪਰ ਜਲਦੀ ਹੀ ਆਪਣੇ ਸ਼ੁਰੂਆਤੀ ਲਾਭ ਗੁਆ ਦਿੱਤੇ ਅਤੇ ਏਸ਼ਿਆਈ ਬਾਜ਼ਾਰਾਂ ਵਿੱਚ ਕਮਜ਼ੋਰ ਰੁਝਾਨਾਂ ਅਤੇ ਵਿਦੇਸ਼ੀ ਪੂੰਜੀ ਦੇ ਲਗਾਤਾਰ ਨਿਕਾਸ ਕਰਕੇ ਨਕਾਰਾਤਮਕ ਜ਼ੋਨ ਵਿੱਚ ਵਪਾਰ ਕਰਨਾ ਸ਼ੁਰੂ ਕਰ ਦਿੱਤਾ। ਬੀਐਸਈ ਸੈਂਸੈਕਸ ਵਾਧੇ ਨਾਲ ਖੁੱਲ੍ਹਿਆ ਅਤੇ 149.3 ਅੰਕ ਜਾਂ 0.17 ਫੀਸਦ ਵਧ ਕੇ 84,540.57 ਅੰਕ ’ਤੇ ਪਹੁੰਚ ਗਿਆ। ਐਨਐਸਈ ਨਿਫਟੀ ਵੀ 45.05 ਅੰਕ ਵਧ ਕੇ 25,803.05 ਅੰਕ ’ਤੇ ਪਹੁੰਚ ਗਿਆ। ਵਿਕਰੀ ਦਬਾਅ ਵਧਣ ਨਾਲ ਦੋਵੇਂ ਬਾਜ਼ਾਰਾਂ ਨੇ ਆਪਣਾ ਲਾਭ ਗੁਆ ਦਿੱਤਾ।
ਸੈਂਸੈਕਸ 222.39 ਅੰਕ ਭਾਵ 0.26 ਫੀਸਦ ਡਿੱਗ ਕੇ 84,168.88 ’ਤੇ ਆ ਗਿਆ, ਅਤੇ ਨਿਫਟੀ 50.90 ਅੰਕ ਡਿੱਗ ਕੇ 25,707.10 ਨੂੰ ਪਹੁੰਚ ਗਿਆ। ਸੈਂਸੈਕਸ ਦੀਆਂ 30 ਕੰਪਨੀਆਂ ਵਿੱਚੋਂ ਟਾਈਟਨ, ਪਾਵਰਗ੍ਰਿਡ, ਐਚਸੀਐਲ ਟੈਕਨਾਲੋਜੀਜ਼, ਭਾਰਤੀ ਏਅਰਟੈੱਲ, ਏਸ਼ੀਅਨ ਪੇਂਟਸ, ਰਿਲਾਇੰਸ ਇੰਡਸਟਰੀਜ਼, ਟਾਟਾ ਕੰਸਲਟੈਂਸੀ ਸਰਵਿਸਿਜ਼, ਟੈਕ ਮਹਿੰਦਰਾ, ਆਈਸੀਆਈਸੀਆਈ ਬੈਂਕ, ਟ੍ਰੈਂਟ, ਟੈਕ ਮਹਿੰਦਰਾ, ਐਕਸਿਸ ਬੈਂਕ, ਬਜਾਜ ਫਿਨਸਰਵ ਅਤੇ ਆਈਟੀਸੀ ਘਾਟੇ ਵਿੱਚ ਸਨ। ਦੂਜੇ ਪਾਸੇ, ਈਟਰਨਲ, ਟਾਟਾ ਸਟੀਲ, ਮਾਰੂਤੀ ਸੁਜ਼ੂਕੀ ਇੰਡੀਆ, ਕੋਟਕ ਮਹਿੰਦਰਾ ਬੈਂਕ, ਅਡਾਨੀ ਪੋਰਟਸ, ਭਾਰਤ ਇਲੈਕਟ੍ਰਾਨਿਕਸ ਲਿਮਟਿਡ, ਲਾਰਸਨ ਐਂਡ ਟੂਬਰੋ, ਇਨਫੋਸਿਸ ਅਤੇ ਅਲਟਰਾਟੈਕ ਸੀਮੈਂਟ ਲਾਭ ਲੈਣ ਵਾਲਿਆਂ ਵਿੱਚ ਸ਼ਾਮਲ ਸਨ। ਏਸ਼ਿਆਈ ਬਾਜ਼ਾਰਾਂ ਵਿੱਚੋਂ, ਜਪਾਨ ਦਾ ਨਿੱਕੇਈ 225, ਚੀਨ ਦਾ ਐਸਐਸਈ ਕੰਪੋਜ਼ਿਟ, ਹਾਂਗ ਕਾਂਗ ਦਾ ਹੈਂਗ ਸੇਂਗ ਅਤੇ ਦੱਖਣੀ ਕੋਰੀਆ ਦਾ ਕੋਸਪੀ ਘਾਟੇ ਵਿੱਚ ਸਨ। ਬੁੱਧਵਾਰ ਨੂੰ ਵਾਲ ਸਟਰੀਟ ਦੇ ਭਾਅ ਵਿੱਚ ਤੇਜ਼ੀ ਆਈ ਜਦੋਂ ਫੈਡਰਲ ਰਿਜ਼ਰਵ ਨੇ ਆਪਣੀ ਮੁੱਖ ਵਿਆਜ ਦਰ 0.25 ਫੀਸਦ ਘਟਾ ਕੇ 3.5-3.75 ਪ੍ਰਤੀਸ਼ਤ ਕਰ ਦਿੱਤੀ। ਅੰਤਰਰਾਸ਼ਟਰੀ ਬੈਂਚਮਾਰਕ ਬ੍ਰੈਂਟ ਕੱਚਾ ਤੇਲ 0.03 ਫੀਸਦ ਵਧ ਕੇ $62.23 ਪ੍ਰਤੀ ਬੈਰਲ ਹੋ ਗਿਆ।
