ਦੀਵਾਲੀ ਵਿਸ਼ੇਸ਼ ਮੁਹੂਰਤ: ਸੈਂਸੈਕਸ, ਨਿਫਟੀ ਨੇ ਮਜ਼ਬੂਤੀ ਨਾਲ ਸ਼ੁਰੂਆਤ ਕੀਤੀ
ਕੋਮਾਂਤਰੀ ਬਾਜ਼ਾਰਾਂ ਵਿੱਚ ਸਕਾਰਾਤਮਕ ਰੁਝਾਨ ਦੇ ਵਿਚਕਾਰ ਬੈਂਕ ਅਤੇ ਆਈ ਟੀ ਸ਼ੇਅਰਾਂ ਵਿੱਚ ਖਰੀਦਦਾਰੀ ਕਾਰਨ ਵਿਸ਼ੇਸ਼ ਮੁਹੂਰਤ ਵਪਾਰ ਦੇ ਸ਼ੁਰੂਆਤੀ ਸੈਸ਼ਨ ਵਿੱਚ ਬੈਂਚਮਾਰਕ ਸਟਾਕ ਸੂਚਕ ਸੈਂਸੈਕਸ ਅਤੇ ਨਿਫਟੀ ਨੇ ਵਾਧਾ ਦਰਜ ਕੀਤਾ। 30 ਸ਼ੇਅਰ ਵਾਲਾ ਬੀਐੱਸਈ ਸੈਂਸੈਕਸ 186.07 ਅੰਕ...
Advertisement
ਕੋਮਾਂਤਰੀ ਬਾਜ਼ਾਰਾਂ ਵਿੱਚ ਸਕਾਰਾਤਮਕ ਰੁਝਾਨ ਦੇ ਵਿਚਕਾਰ ਬੈਂਕ ਅਤੇ ਆਈ ਟੀ ਸ਼ੇਅਰਾਂ ਵਿੱਚ ਖਰੀਦਦਾਰੀ ਕਾਰਨ ਵਿਸ਼ੇਸ਼ ਮੁਹੂਰਤ ਵਪਾਰ ਦੇ ਸ਼ੁਰੂਆਤੀ ਸੈਸ਼ਨ ਵਿੱਚ ਬੈਂਚਮਾਰਕ ਸਟਾਕ ਸੂਚਕ ਸੈਂਸੈਕਸ ਅਤੇ ਨਿਫਟੀ ਨੇ ਵਾਧਾ ਦਰਜ ਕੀਤਾ।
30 ਸ਼ੇਅਰ ਵਾਲਾ ਬੀਐੱਸਈ ਸੈਂਸੈਕਸ 186.07 ਅੰਕ ਜਾਂ 0.22 ਪ੍ਰਤੀਸ਼ਤ ਵਧ ਕੇ 84,549.44 ਅੰਕਾਂ ਤੇ ਪਹੁੰਚ ਗਿਆ, ਜੋ ਨਵੇਂ ਸੰਮਤ ਸਾਲ 2082 ਦੀ ਮਜ਼ਬੂਤ ਸ਼ੁਰੂਆਤ ਨੂੰ ਦਰਸਾਉਂਦਾ ਹੈ। ਨੈਸ਼ਨਲ ਸਟਾਕ ਐਕਸਚੇਂਜ ਦਾ ਵਿਆਪਕ ਨਿਫਟੀ 53.40 ਅੰਕ ਜਾਂ 0.21 ਪ੍ਰਤੀਸ਼ਤ ਵਧ ਕੇ 25,896.55 'ਤੇ ਪਹੁੰਚ ਗਿਆ।
ਸੈਂਸੈਕਸ ਦੇ ਸ਼ੇਅਰਾਂ ਵਿੱਚ ਇਨਫੋਸਿਸ, ਟਾਟਾ ਮੋਟਰਜ਼, ਐਕਸਿਸ ਬੈਂਕ, ਅਡਾਨੀ ਪੋਰਟਸ, ਮਹਿੰਦਰਾ ਐਂਡ ਮਹਿੰਦਰਾ, ਐੱਚਡੀਐੱਫਸੀ ਬੈਂਕ, ਲਾਰਸਨ ਐਂਡ ਟੂਬਰੋ, ਟਾਟਾ ਸਟੀਲ, ਬੀਈਐੱਲ ਅਤੇ ਪਾਵਰ ਗਰਿੱਡ ਮੁੱਖ ਲਾਭਕਾਰੀ ਸਨ।
ਹਾਲਾਂਕਿ ਕੋਟਕ ਮਹਿੰਦਰਾ ਬੈਂਕ, ਆਈਸੀਆਈਸੀਆਈ ਬੈਂਕ, ਭਾਰਤੀ ਏਅਰਟੈੱਲ, ਏਸ਼ੀਅਨ ਪੇਂਟਸ, ਬਜਾਜ ਫਿਨਸਰਵ ਅਤੇ ਟਾਈਟਨ ਘਾਟੇ ਵਾਲੇ ਸ਼ੇਅਰਾਂ ਵਿੱਚ ਸ਼ਾਮਲ ਸਨ।
ਵਿਆਪਕ ਬਾਜ਼ਾਰਾਂ ਵਿੱਚ ਵੀ ਵਾਧਾ ਹੋਇਆ ਜਿਸ ਵਿੱਚ ਬੀਐੱਸਈ ਮਿਡਕੈਪ 162.73 ਅੰਕ ਜਾਂ 0.35 ਪ੍ਰਤੀਸ਼ਤ ਅਤੇ ਬੀਐੱਸਈ ਸਮਾਲਕੈਪ 511.25 ਅੰਕ ਜਾਂ 0.96 ਪ੍ਰਤੀਸ਼ਤ ਵਧਿਆ।
ਸਾਰੇ ਸੈਕਟਰਲ ਸੂਚਕ ਇੰਡਸਟ੍ਰੀਅਲਜ਼, ਸੂਚਨਾ ਤਕਨਾਲੋਜੀ ਅਤੇ ਸੇਵਾਵਾਂ ਸੂਚਕਾਂ ਦੀ ਅਗਵਾਈ ਵਿੱਚ ਸਕਾਰਾਤਮਕ ਖੇਤਰ ਵਿੱਚ ਕਾਰੋਬਾਰ ਕਰ ਰਹੇ ਸਨ।
ਮੁਹੂਰਤ ਵਪਾਰ ਇੱਕ ਘੰਟੇ ਦਾ ਵਪਾਰਕ ਸੈਸ਼ਨ ਹੈ ਜੋ ਭਾਰਤੀ ਸਟਾਕ ਐਕਸਚੇਂਜਾਂ ਵੱਲੋਂ ਦੀਵਾਲੀ ਮੌਕੇ ਚਲਾਇਆ ਜਾਂਦਾ ਹੈ। ਪੀਟੀਆਈ
Advertisement
×