ਚੰਦਰਯਾਨ-3 ਨੂੰ ਲਾਂਚ ਕਰਨ ਲਈ ਪੁੱਠੀ ਗਿਣਤੀ ਸ਼ੁਰੂ
ਸ੍ਰੀਹਰੀਕੋਟਾ (ਆਂਧਰਾ ਪ੍ਰਦੇਸ਼), 13 ਜੁਲਾਈ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਕਿਹਾ ਕਿ ਦੇਸ਼ ਦੇ ਤੀਜੇ ਚੰਦਰ ਮਿਸ਼ਨ 'ਚੰਦਰਯਾਨ-3' ਲਈ 25.30 ਘੰਟਿਆਂ ਦੀ ਪੁੱਠੀ ਗਿਣਤੀ ਅੱਜ ਇਥੇ ਪੁਲਾੜ ਕੇਂਦਰ 'ਤੇ ਸ਼ੁਰੂ ਹੋ ਗਈ। ਜੇ ਇਹ ਮਿਸ਼ਨ ਸਫਲ ਹੁੰਦਾ ਹੈ ਤਾਂ...
Advertisement
ਸ੍ਰੀਹਰੀਕੋਟਾ (ਆਂਧਰਾ ਪ੍ਰਦੇਸ਼), 13 ਜੁਲਾਈ
ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਕਿਹਾ ਕਿ ਦੇਸ਼ ਦੇ ਤੀਜੇ ਚੰਦਰ ਮਿਸ਼ਨ 'ਚੰਦਰਯਾਨ-3' ਲਈ 25.30 ਘੰਟਿਆਂ ਦੀ ਪੁੱਠੀ ਗਿਣਤੀ ਅੱਜ ਇਥੇ ਪੁਲਾੜ ਕੇਂਦਰ 'ਤੇ ਸ਼ੁਰੂ ਹੋ ਗਈ। ਜੇ ਇਹ ਮਿਸ਼ਨ ਸਫਲ ਹੁੰਦਾ ਹੈ ਤਾਂ ਭਾਰਤ, ਅਮਰੀਕਾ, ਚੀਨ ਅਤੇ ਸਾਬਕਾ ਸੋਵੀਅਤ ਸੰਘ ਵਰਗੇ ਦੇਸ਼ਾਂ ਦੇ ਕਲੱਬ 'ਚ ਸ਼ਾਮਲ ਹੋ ਜਾਵੇਗਾ, ਜਿਨ੍ਹਾਂ ਨੇ ਇਹ ਉਪਲੱਬਧੀ ਹਾਸਲ ਕੀਤੀ ਹੈ। ਐੱਲਵੀਐੱਮ3ਐੱਮ4-ਚੰਦਰਯਾਨ-3 ਮਿਸ਼ਨ ਭਲਕੇ ਸ਼ੁੱਕਰਵਾਰ 14 ਜੁਲਾਈ ਨੂੰ ਬਾਅਦ ਦੁਪਹਿਰ 2.35 ਵਜੇ ਲਾਂਚ ਕੀਤਾ ਜਾਵੇਗਾ।
Advertisement
Advertisement
×