DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

10 ਅਕਤੂਬਰ ਨੂੰ ਖੁੱਲ੍ਹੇਗਾ Canara HSBC Life IPO , ਜਾਣੋ ਕੀ ਹੋਵੇਗਾ ਸ਼ੇਅਰਾਂ ਦਾ ਮੁੱਲ ਦਾਇਰਾ

Canara HSBC life insurance ਕੰਪਨੀ ਲਿਮਟਿਡ ਸ਼ੇਅਰ ਬਜ਼ਾਰ ਵਿੱਚ ਆਪਣਾ ਆਈਪੀਓ ਲੈ ਕੇ ਆ ਰਹੀ ਹੈ। ਆਪਣੇ ਆਉਣ ਵਾਲੇ ਆਈਪੀਓ ਲਈ 100-106 ਰੁਪਏ ਪ੍ਰਤੀ ਸ਼ੇਅਰ ਦਾ ਮੁੱਲ ਦਾਇਰਾ ਤੈਅ ਕੀਤਾ ਹੈ। ਬੀਮਾ ਕੰਪਨੀ ਨੇ ਮੰਗਲਵਾਰ ਨੂੰ ਇੱਕ ਬਿਆਨ ਵਿੱਚ...

  • fb
  • twitter
  • whatsapp
  • whatsapp
Advertisement
Canara HSBC life insurance ਕੰਪਨੀ ਲਿਮਟਿਡ ਸ਼ੇਅਰ ਬਜ਼ਾਰ ਵਿੱਚ ਆਪਣਾ ਆਈਪੀਓ ਲੈ ਕੇ ਆ ਰਹੀ ਹੈ। ਆਪਣੇ ਆਉਣ ਵਾਲੇ ਆਈਪੀਓ ਲਈ 100-106 ਰੁਪਏ ਪ੍ਰਤੀ ਸ਼ੇਅਰ ਦਾ ਮੁੱਲ ਦਾਇਰਾ ਤੈਅ ਕੀਤਾ ਹੈ।
ਬੀਮਾ ਕੰਪਨੀ ਨੇ ਮੰਗਲਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ 2,516 ਕਰੋੜ ਰੁਪਏ ਦਾ ਇਹ ਆਈਪੀਓ 10 ਅਕਤੂਬਰ ਨੂੰ ਖੁੱਲ੍ਹੇਗਾ ਅਤੇ 14 ਅਕਤੂਬਰ ਨੂੰ ਸਮਾਪਤ ਹੋਵੇਗਾ। ਵੱਡੇ (ਐਂਕਰ) ਨਿਵੇਸ਼ਕ 9 ਅਕਤੂਬਰ ਨੂੰ ਬੋਲੀ ਲਗਾ ਸਕਣਗੇ।

ਕੇਨਰਾ ਐੱਚਐੱਸਬੀਸੀ ਲਾਈਫ ਇੰਸ਼ੋਰੈਂਸ ਕੰਪਨੀ ਕੇਨਰਾ ਬੈਂਕ ਵੱਲੋਂ ਪ੍ਰਮੋਟ ਕੀਤਾ ਗਿਆ ਇੱਕ ਸਾਂਝਾ ਉੱਦਮ (Joint Venture) ਹੈ। ਇਸ ਵਿੱਚ ਕੇਨਰਾ ਬੈਂਕ ਦੀ 51 ਫੀਸਦੀ ਅਤੇ ਐੱਚਐੱਸਬੀਸੀ ਸਮੂਹ ਦੀ ਐੱਚਐੱਸਬੀਸੀ ਇੰਸ਼ੋਰੈਂਸ (ਏਸ਼ੀਆ ਪੈਸੀਫਿਕ) ਹੋਲਡਿੰਗਜ਼ ਦੀ 26 ਫੀਦਸੀ ਹਿੱਸੇਦਾਰੀ ਹੈ।

Advertisement

Canara HSBC life ਦਾ ਆਈਪੀਓ ਪੂਰੀ ਤਰ੍ਹਾਂ 23.75 ਕਰੋੜ ਸ਼ੇਅਰਾਂ ਦੀ ਵਿਕਰੀ ਪੇਸ਼ਕਸ਼ (OFS) ’ਤੇ ਅਧਾਰਤ ਹੈ, ਜਿਸ ਵਿੱਚ ਕੋਈ ਨਵਾਂ ਨਿਰਗਮ (New Issue) ਸ਼ਾਮਲ ਨਹੀਂ ਹੈ।

Advertisement

ਵਿਕਰੀ ਪੇਸ਼ਕਸ਼ ਦੇ ਤਹਿਤ ਕੇਨਰਾ ਬੈਂਕ ਦੀ 13.77 ਕਰੋੜ ਸ਼ੇਅਰ, ਐੱਚਐੱਸਬੀਸੀ ਇੰਸ਼ੋਰੈਂਸ (ਏਸ਼ੀਆ-ਪੈਸੀਫਿਕ) ਹੋਲਡਿੰਗਜ਼ ਲਿਮਟਿਡ ਦੀ 47.5 ਲੱਖ ਸ਼ੇਅਰ ਅਤੇ ਨਿਵੇਸ਼ਕ ਪੰਜਾਬ ਨੈਸ਼ਨਲ ਬੈਂਕ ਦੀ 9.5 ਕਰੋੜ ਸ਼ੇਅਰ ਵੇਚਣ ਦੀ ਯੋਜਨਾ ਹੈ।

Canara HSBC life ਦਾ ਸ਼ੇਅਰ 17 ਅਕਤੂਬਰ ਨੂੰ ਬਾਜ਼ਾਰ ਵਿੱਚ ਸੂਚੀਬੱਧ (Listed) ਹੋ ਸਕਦਾ ਹੈ।

Advertisement
×