DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਲਕੱਤਾ ਸਟਾਕ ਐਕਸਚੇਂਜ ਇਸ ਸਾਲ ਮਨਾਏਗਾ ਆਖਰੀ ਦੀਵਾਲੀ!

ਕਦੇ BSE ਨੂੰ ਟੱਕਰ ਦੇਣ ਵਾਲੀ ਐਕਸਚੇਂਜ ਯਾਦਾਂ ਵਿਚ ਬੱਝਣ ਲਈ ਤਿਆਰ

  • fb
  • twitter
  • whatsapp
  • whatsapp
featured-img featured-img
ਫੋਟੋ: cse-india.com
Advertisement

ਦੇਸ਼ ਦੇ ਸਭ ਤੋਂ ਪੁਰਾਣੇ ਸਟਾਕ ਐਕਸਚੇਂਜਾਂ ’ਚੋਂ ਇਕ ਕਲਕੱਤਾ ਸਟਾਕ ਐਕਸਚੇਂਜ (CSE) ਇਸ ਸਾਲ 20 ਅਕਤੂਬਰ ਨੂੰ ਸੰਭਾਵੀ ਤੌਰ ’ਤੇ ਆਪਣੀ ਆਖਰੀ ‘ਕਾਲੀ ਪੂਜਾ’ ਤੇ ‘ਦੀਵਾਲੀ’ ਮਨਾਏਗਾ। ਇਕ ਦਹਾਕੇ ਤੱਕ ਚੱਲੀ ਲੰਮੀ ਕਾਨੂੰਨੀ ਲੜਾਈ ਮਗਰੋਂ ਐਕਸਚੇਂਜ ਨੂੰ ਸਵੈ-ਇੱਛਾ ਨਾਲ ਬੰਦ ਕਰਨ ਦਾ ਅਮਲ ਲਗਪਗ ਪੂਰਾ ਹੋਣ ਵਾਲਾ ਹੈ। ਰੈਗੂਲੇਟਰੀ ਨਿਯਮਾਂ ਦੀ ਪਾਲਣਾ ਨਾ ਕੀਤੇ ਜਾਣ ਕਰਕੇ ਅਪਰੈਲ 2013 ਵਿਚ SEBI ਨੇ CSE ਵਿਚ ਕਾਰੋਬਾਰ ਮੁਅੱਤਲ ਕਰ ਦਿੱਤਾ ਸੀ।

ਕਈ ਸਾਲਾਂ ਤੱਕ ਕਾਰੋਬਾਰ ਮੁੜ ਸ਼ੁਰੂ ਕਰਨ ਦੀਆਂ ਕੋਸ਼ਿਸ਼ਾਂ ਅਤੇ ਅਦਾਲਤਾਂ ਵਿੱਚ ਸੇਬੀ ਦੇ ਨਿਰਦੇਸ਼ਾਂ ਦਾ ਵਿਰੋਧ ਕਰਨ ਤੋਂ ਬਾਅਦ, ਐਕਸਚੇਂਜ ਨੇ ਹੁਣ ਆਪਣੇ ਸਟਾਕ ਐਕਸਚੇਂਜ ਲਾਇਸੈਂਸ ਨੂੰ ਸਵੈ-ਇੱਛਾ ਨਾਲ ਮੋੜਨ ਦਾ ਫੈਸਲਾ ਕੀਤਾ ਹੈ। ਇਸ ਸਾਲ 25 ਅਪਰੈਲ ਨੂੰ ਸੱਦੀ ਅਸਾਧਾਰਨ ਆਮ ਮੀਟਿੰਗ ਰਾਹੀਂ ਸ਼ੇਅਰ ਬਾਜ਼ਾਰ ਕਾਰੋਬਾਰ ਤੋਂ ਲਾਂਭੇ ਹੋਣ ਲਈ ਸ਼ੇਅਰਧਾਰਕਾਂ ਤੋਂ ਲੋੜੀਂਦੀ ਪ੍ਰਵਾਨਗੀ ਵੀ ਲਈ ਗਈ। ਇਸ ਤੋਂ ਬਾਅਦ ਨੇ CSE ਨੇ ਕਾਰੋਬਾਰ ਤੋਂ ਲਾਂਭੇ ਹੋਣ ਲਈ ਸੇਬੀ ਨੂੰ ਅਰਜ਼ੀ ਦਿੱਤੀ ਹੈ। ਰੈਗੂਲੇਟਰ ਨੇ ਸਟਾਕ ਐਕਸਚੇਂਜ ਦਾ ਮੁਲਾਂਕਣ ਕਰਨ ਲਈ ਇੱਕ ਮੁਲਾਂਕਣ ਏਜੰਸੀ ਨਿਯੁਕਤ ਕੀਤੀ ਹੈ, ਜਿਸ ਦਾ ਕੰਮ ਅਜੇ ਚੱਲ ਰਿਹਾ ਹੈ।’’

Advertisement

ਸੀਐੱਸਈ ਦੇ ਚੇਅਰਮੈਨ ਦੀਪਾਂਕਰ ਬੋਸ ਨੈ ਕਿਹਾ ਕਿ ਸੇਬੀ ਵੱਲੋਂ ਸਟਾਕ ਐਕਸਚੇਂਜ ਕਾਰੋਬਾਰ ਤੋਂ ਲਾਂਭੇ ਹੋਣ ਦੀ ਮਨਜ਼ੂਰੀ ਮਿਲਣ ਮਗਰੋਂ ਸੀਐੱਸਈ ਇਕ ਹੋਲਡਿੰਗ ਕੰਪਨੀ ਵਜੋਂ ਕੰਮ ਕਰੇਗਾ ਜਦੋਂਕਿ ਇਸ ਦੀ 100 ਫੀਸਦ ਮਾਲਕੀ ਵਾਲੀ ਸਹਾਇਕ ਕੰਪਨੀ ਸੀਐਸਈ ਕੈਪੀਟਲ ਮਾਰਕੀਟ ਪ੍ਰਾਈਵੇਟ ਲਿਮਟਿਡ (ਸੀਸੀਐਮਪੀਐਲ), ਐਨਐਸਈ ਅਤੇ ਬੀਐਸਈ ਦੇ ਮੈਂਬਰ ਵਜੋਂ ਬ੍ਰੋਕਿੰਗ ਜਾਰੀ ਰੱਖੇਗੀ।

Advertisement

ਰੈਗੂਲੇਟਰ ਨੇ ਈਐਮ ਬਾਈਪਾਸ ’ਤੇ ਸੀਐਸਈ ਦੀ ਤਿੰਨ ਏਕੜ ਦੀ ਜਾਇਦਾਦ ਨੂੰ ਸ਼੍ਰੀਜਨ ਗਰੁੱਪ ਨੂੰ 253 ਕਰੋੜ ਵਿੱਚ ਵੇਚਣ ਦੀ ਤਜਵੀਜ਼ ਨੂੰ ਵੀ ਮਨਜ਼ੂਰੀ ਦੇ ਦਿੱਤੀ। 1908 ਵਿੱਚ ਸਥਾਪਿਤ, 117 ਸਾਲ ਪੁਰਾਣੀ ਸੰਸਥਾ ਕਦੇ ਵਪਾਰ ਪੱਖੋਂ ਬੰਬੇ ਸਟਾਕ ਐਕਸਚੇਂਜ (ਬੀਐਸਈ) ਦਾ ਮੁਕਾਬਲਾ ਕਰਦੀ ਸੀ ਅਤੇ ਕੋਲਕਾਤਾ ਦੀ ਵਿੱਤੀ ਵਿਰਾਸਤ ਦਾ ਪ੍ਰਤੀਕ ਸੀ। 120 ਕਰੋੜ ਰੁਪਏ ਦੇ ਕੇਤਨ ਪਾਰੇਖ ਘੁਟਾਲੇ ਤੋਂ ਬਾਅਦ ਕਲਕੱਤਾ ਸਟਾਕ ਐਕਸਚੇਂਜ (CSE) ਭੁਗਤਾਨ ਸੰਕਟ ਦਾ ਸ਼ਿਕਾਰ ਹੋ ਗਿਆ ਕਿਉਂਕਿ ਕਈ ਬ੍ਰੋਕਰਾਂ ਨੇ ਸੈਟਲਮੈਂਟ ਜ਼ਿੰਮੇਵਾਰੀਆਂ ਨੂੰ ਪੂਰਾ ਨਹੀਂ ਕੀਤਾ। -ਪੀਟੀਆਈ

Advertisement
×