ਭਾਰਤੀ ਏਅਰਟੈੱਲ ਵੱਲੋਂ 3 ਜੁਲਾਈ ਤੋਂ ਮੋਬਾਈਲ ਸੇਵਾਵਾਂ ਦੀਆਂ ਦਰਾਂ ’ਚ 10-21 ਫੀਸਦ ਵਾਧੇ ਦਾ ਐਲਾਨ
ਨਵੀਂ ਦਿੱਲੀ, 28 ਜੂਨ ਭਾਰਤੀ ਏਅਰਟੈੱਲ ਨੇ ਅੱਜ ਮੋਬਾਈਲ ਸੇਵਾਵਾਂ ਦੀਆਂ ਦਰਾਂ ਵਿੱਚ 10-21 ਫੀਸਦ ਵਾਧੇ ਦਾ ਐਲਾਨ ਕੀਤਾ ਹੈ। ਇਸ ਤੋਂ ਇਕ ਦਿਨ ਪਹਿਲਾਂ ਉਸ ਦੀ ਵਿਰੋਧੀ ਰਿਲਾਇੰਸ ਜੀਓ ਨੇ ਦਰਾਂ ਵਿੱਚ ਵਾਧੇ ਦਾ ਐਲਾਨ ਕੀਤਾ ਸੀ। ਇਹ ਕਦਮ...
Advertisement
ਨਵੀਂ ਦਿੱਲੀ, 28 ਜੂਨ
ਭਾਰਤੀ ਏਅਰਟੈੱਲ ਨੇ ਅੱਜ ਮੋਬਾਈਲ ਸੇਵਾਵਾਂ ਦੀਆਂ ਦਰਾਂ ਵਿੱਚ 10-21 ਫੀਸਦ ਵਾਧੇ ਦਾ ਐਲਾਨ ਕੀਤਾ ਹੈ। ਇਸ ਤੋਂ ਇਕ ਦਿਨ ਪਹਿਲਾਂ ਉਸ ਦੀ ਵਿਰੋਧੀ ਰਿਲਾਇੰਸ ਜੀਓ ਨੇ ਦਰਾਂ ਵਿੱਚ ਵਾਧੇ ਦਾ ਐਲਾਨ ਕੀਤਾ ਸੀ। ਇਹ ਕਦਮ ਅਹਿਮ ਹੈ, ਕਿਉਂਕਿ ਢਾਈ ਸਾਲ ਵਿੱਚ ਟੈਲੀਕਾਮ ਉਦਯੋਗ ਨੇ ਪਹਿਲੀ ਵਾਰ ਦਰਾਂ ਵਿੱਚ ਵੱਡਾ ਵਾਧਾ ਕੀਤਾ ਹੈ। ਏਅਰਟੈੱਲ ਨੇ ਇਕ ਬਿਆਨ ਵਿੱਚ ਕਿਹਾ ਕਿ ਵੱਖ-ਵੱਖ ਯੋਜਨਾਵਾਂ ਦੀਆਂ ਦਰਾਂ ’ਚ ਵਾਧਾ 10-21 ਫੀਸਦ ਵਿਚਾਲੇ ਹੈ। ਮੋਬਾਈਲ ਸੇਵਾਵਾਂ ਦੀਆਂ ਦਰਜਾਂ ਵਿੱਚ ਵਾਧਾ 3 ਜੁਲਾਈ ਤੋਂ ਲਾਗੂ ਹੋਵੇਗਾ। -ਪੀਟੀਆਈ
Advertisement
Advertisement
×