ਬੈਂਕਾਂ ਵਿੱਚ ਇਕ ਦਿਨ ਵਿੱਚ ਚੈੱਕ ਕਲੀਅਰ ਹੋਣ ਦਾ ਨਿਯਮ ਲਾਗੂ
ਪਹਿਲਾਂ ਦੋ ਦਿਨ ਵਿੱਚ ਚੈੱਕ ਕਲੀਅਰ ਹੋਣ ਤੋਂ ਬਾਅਦ ਖਾਤੇ ਵਿਚ ਆਉਂਦੇ ਸਨ ਪੈਸੇ
Advertisement
ਰਿਜ਼ਰਵ ਬੈਂਕ ਆਫ ਇੰਡੀਆ ਦਾ ਚੈਕ ਇਕ ਦਿਨ ਵਿਚ ਹੀ ਕਲੀਅਰ ਹੋਣ ਦਾ ਨਿਯਮ ਅੱਜ (ਚਾਰ ਅਕਤੂਬਰ) ਤੋਂ ਅਮਲ ਵਿਚ ਆ ਗਿਆ ਹੈ। ਇਸ ਤੋਂ ਪਹਿਲਾਂ ਕੋਈ ਵੀ ਚੈਕ ਦੋ ਦਿਨਾਂ ਵਿਚ ਕਲੀਅਰ ਹੁੰਦਾ ਸੀ ਪਰ ਨਵੇਂ ਨਿਯਮ ਤਹਿਤ ਚੈਕ ਲਾਉਣ ਦੇ ਕੁਝ ਦੇ ਘੰਟਿਆਂ ਵਿਚ ਪੈਸੇ ਖਾਤੇ ਵਿਚ ਆ ਜਾਣਗੇ। ਇਸ ਨਿਯਮ ਦਾ ਨਾਂ ਕੰਟੀਨਿਊਸ ਕਲੀਅਰਿੰਗ ਐਂਡ ਸੈਟਲਮੈਂਟ ਹੈ। ਇਸ ਤਹਿਤ ਬੈਂਕ ਚੈਕ ਨੂੰ ਸਕੈਨ ਕਰਨਗੇ ਤੇ ਕੁਝ ਹੀ ਘੰਟਿਆਂ ਵਿਚ ਚੈਕ ਨੂੰ ਪਾਸ ਕਰ ਦਿੱਤਾ ਜਾਵੇਗਾ। ਦੂਜੇ ਪਾਸੇ ਬੈਂਕਾਂ ਨੇ ਆਪਣੇ ਖਾਤਾਧਾਰਕਾਂ ਨੂੰ ਕਿਹਾ ਹੈ ਕਿ ਉਹ ਆਪਣੇ ਬੈਂਕ ਖਾਤੇ ਵਿਚ ਬਣਦੇ ਪੈਸੇ ਰੱਖਣ ਤਾਂ ਕਿ ਚੈਕ ਬਾਊਂਸ ਨਾ ਹੋਵੇ।
Advertisement
Advertisement