DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬਜਾਜ ਫਾਈਨਾਂਸ ਅਤੇ ਵਿਦੇਸ਼ੀ ਫੰਡਾਂ ਦੀ ਨਿਕਾਸੀ ਕਾਰਨ ਸ਼ੇਅਰ ਬਾਜ਼ਾਰ ’ਚ ਤੇਜ਼ੀ ਨਾਲ ਗਿਰਾਵਟ

  ਸ਼ੇਅਰ ਬਜ਼ਾਰ ਦੇ ਸ਼ੁਰੂਆਤੀ ਕਾਰੋਬਾਰ ਵਿੱਚ ਸ਼ੁੱਕਰਵਾਰ ਨੂੰ ਬਜਾਜ ਫਾਈਨਾਂਸ (Bajaj Finance) ਅਤੇ ਵਿਦੇਸ਼ੀ ਫੰਡਾਂ ਦੀ ਲਗਾਤਾਰ ਨਿਕਾਸੀ ਕਾਰਨ ਤੇਜ਼ੀ ਨਾਲ ਗਿਰਾਵਟ ਦਰਜ ਕੀਤੀ ਗਈ। ਏਸ਼ੀਆਈ ਬਾਜ਼ਾਰਾਂ ਵਿੱਚ ਕਮਜ਼ੋਰ ਰੁਝਾਨ ਨੇ ਵੀ ਨਿਵੇਸ਼ਕਾਂ ਦੀ ਨੂੰ ਪ੍ਰਭਾਵਿਤ ਕੀਤਾ। ਇਸ ਦੌਰਾਨ...
  • fb
  • twitter
  • whatsapp
  • whatsapp
Advertisement

ਸ਼ੇਅਰ ਬਜ਼ਾਰ ਦੇ ਸ਼ੁਰੂਆਤੀ ਕਾਰੋਬਾਰ ਵਿੱਚ ਸ਼ੁੱਕਰਵਾਰ ਨੂੰ ਬਜਾਜ ਫਾਈਨਾਂਸ (Bajaj Finance) ਅਤੇ ਵਿਦੇਸ਼ੀ ਫੰਡਾਂ ਦੀ ਲਗਾਤਾਰ ਨਿਕਾਸੀ ਕਾਰਨ ਤੇਜ਼ੀ ਨਾਲ ਗਿਰਾਵਟ ਦਰਜ ਕੀਤੀ ਗਈ। ਏਸ਼ੀਆਈ ਬਾਜ਼ਾਰਾਂ ਵਿੱਚ ਕਮਜ਼ੋਰ ਰੁਝਾਨ ਨੇ ਵੀ ਨਿਵੇਸ਼ਕਾਂ ਦੀ ਨੂੰ ਪ੍ਰਭਾਵਿਤ ਕੀਤਾ। ਇਸ ਦੌਰਾਨ 30 ਸ਼ੇਅਰਾਂ ਵਾਲਾ ਬੀਐੱਸਈ ਸੈਂਸੈਕਸ (BSE Sensex) ਸ਼ੁਰੂਆਤੀ ਕਾਰੋਬਾਰ ਵਿੱਚ 407.45 ਅੰਕ ਡਿੱਗ ਕੇ 81,776.72 ’ਤੇ ਆ ਗਿਆ। 50 ਸ਼ੇਅਰਾਂ ਵਾਲਾ ਐੱਨਐੱਸਈ ਨਿਫਟੀ (NSE Nifty) 144.3 ਅੰਕ ਡਿੱਗ ਕੇ 24,917.80 ’ਤੇ ਆ ਗਿਆ।

Advertisement

ਸੈਂਸੈਕਸ ਦੀਆਂ ਕੰਪਨੀਆਂ ਵਿੱਚੋਂ ਬਜਾਜ ਫਾਈਨਾਂਸ ਜੂਨ ਤਿਮਾਹੀ ਦੀ ਕਮਾਈ ਦੇ ਐਲਾਨ ਤੋਂ ਬਾਅਦ ਲਗਭਗ 6 ਫੀਸਦੀ ਡਿੱਗ ਗਿਆ। ਬਜਾਜ ਫਿਨਸਰਵ (Bajaj Finserv) ਵੀ 4 ਫੀਸਦੀ ਤੋਂ ਵੱਧ ਡਿੱਗਿਆ। ਟਾਟਾ ਸਟੀਲ (Tata Steel), ਹਿੰਦੁਸਤਾਨ ਯੂਨੀਲਿਵਰ (Hindustan Unilever), ਮਹਿੰਦਰਾ ਐਂਡ ਮਹਿੰਦਰਾ (Mahindra & Mahindra), ਅਲਟਰਾਟੈਕ ਸੀਮਿੰਟ (UltraTech Cement), ਪਾਵਰ ਗਰਿੱਡ (Power Grid) ਅਤੇ ਮਾਰੂਤੀ (Maruti) ਵੀ ਘਾਟੇ ਵਾਲੇ ਸਟਾਕਾਂ ਵਿੱਚ ਸ਼ਾਮਲ ਸਨ।

ਹਾਲਾਂਕਿ ਐਟਰਨਲ (Eternal), ਆਈਸੀਆਈਸੀਆਈ ਬੈਂਕ (ICICI Bank), ਐੱਚਸੀਐੱਲ ਟੈੱਕ (HCL Tech) ਅਤੇ ਸਟੇਟ ਬੈਂਕ ਆਫ ਇੰਡੀਆ (State Bank of India) ਲਾਭਕਾਰੀ ਰਹੇ।

ਐਕਸਚੇਂਜ ਦੇ ਅੰਕੜਿਆਂ ਅਨੁਸਾਰ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (FIIs) ਨੇ ਵੀਰਵਾਰ ਨੂੰ 2,133.69 ਕਰੋੜ ਰੁਪਏ ਦੇ ਇਕੁਇਟੀ ਵੇਚੇ। ਹਾਲਾਂਕਿ, ਘਰੇਲੂ ਸੰਸਥਾਗਤ ਨਿਵੇਸ਼ਕਾਂ (DIIs) ਨੇ 2,617.14 ਕਰੋੜ ਰੁਪਏ ਦੇ ਸ਼ੇਅਰ ਖਰੀਦੇ।

Advertisement
×