ਏਵੀਏਸ਼ਨ ਵਾਚਡੌਗ ਡੀਜੀਸੀਏ ਨੇ ਇੰਡੀਗੋ ਨੂੰ ਲਾਇਆ 20 ਲੱਖ ਰੁਪਏ ਦਾ ਜੁਰਮਾਨਾ
ਏਵੀਏਸ਼ਨ ਰੈਗੂਲੇਟਰ ਡੀਜੀਸੀਏ (DGCA) ਨੇ ਪਾਇਲਟ ਸਿਖਲਾਈ ਵਿੱਚ ਕਥਿਤ ਕੁਝ ਖਾਮੀਆਂ ਕਾਰਨ ਇੰਡੀਗੋ ’ਤੇ 20 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਉਧਰ ਏਅਰਲਾਈਨ ਇਸ ਫ਼ੈਸਲੇ ਨੂੰ ਚੁਣੌਤੀ ਦੇਣ ਦੀ ਯੋਜਨਾ ਬਣਾ ਰਹੀ ਹੈ। ਏਅਰਲਾਈਨ ਵੱਲੋਂ ਬੁੱਧਵਾਰ ਨੂੰ ਕੀਤੀ ਇੱਕ ਰੈਗੂਲੇਟਰੀ...
ਏਵੀਏਸ਼ਨ ਰੈਗੂਲੇਟਰ ਡੀਜੀਸੀਏ (DGCA) ਨੇ ਪਾਇਲਟ ਸਿਖਲਾਈ ਵਿੱਚ ਕਥਿਤ ਕੁਝ ਖਾਮੀਆਂ ਕਾਰਨ ਇੰਡੀਗੋ ’ਤੇ 20 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਉਧਰ ਏਅਰਲਾਈਨ ਇਸ ਫ਼ੈਸਲੇ ਨੂੰ ਚੁਣੌਤੀ ਦੇਣ ਦੀ ਯੋਜਨਾ ਬਣਾ ਰਹੀ ਹੈ।
ਏਅਰਲਾਈਨ ਵੱਲੋਂ ਬੁੱਧਵਾਰ ਨੂੰ ਕੀਤੀ ਇੱਕ ਰੈਗੂਲੇਟਰੀ ਫਾਈਲਿੰਗ ਦੇ ਅਨੁਸਾਰ ਇੰਡੀਗੋ ਨੂੰ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਐਵੀਏਸ਼ਨ (DGCA) ਤੋਂ ਜੁਰਮਾਨੇ ਸਬੰਧੀ ਸੰਚਾਰ 26 ਸਤੰਬਰ ਨੂੰ ਪ੍ਰਾਪਤ ਹੋਇਆ ਸੀ।
ਫ਼ਾਈਲਿੰਗ ਵਿੱਚ ਦੱਸਿਆ ਗਿਆ ਹੈ ਕਿ ਇਹ 20 ਲੱਖ ਰੁਪਏ ਦਾ ਜੁਰਮਾਨਾ ਕੈਟੇਗਰੀ ਸੀ ਏਅਰਡ੍ਰੋਮਜ਼ 'ਤੇ ਪਾਇਲਟ ਸਿਖਲਾਈ ਲਈ ਯੋਗ ਸਿਮੂਲੇਟਰਾਂ ਦੀ ਵਰਤੋਂ ਕਰਨ ਵਿੱਚ ਕਥਿਤ ਅਸਫਲਤਾ ਲਈ ਲਗਾਇਆ ਗਿਆ ਹੈ।
ਆਮ ਤੌਰ 'ਤੇ, ਕੈਟੇਗਰੀ ਸੀ ਹਵਾਈ ਅੱਡਿਆਂ ਵਿੱਚ ਚੁਣੌਤੀਪੂਰਨ ਪਹੁੰਚ ਅਤੇ ਸੰਚਾਲਨ ਦੀਆਂ ਸਥਿਤੀਆਂ ਹੁੰਦੀਆਂ ਹਨ। ਏਅਰਲਾਈਨ ਨੇ ਕਿਹਾ ਕਿ ਉਹ ਉਚਿਤ ਅਪੀਲੀ ਅਥਾਰਟੀ ਦੇ ਸਾਹਮਣੇ ਇਸ ਹੁਕਮ ਨੂੰ ਚੁਣੌਤੀ ਦੇਣ ਦੀ ਪ੍ਰਕਿਰਿਆ ਵਿੱਚ ਹੈ।
ਇੰਡੀਗੋ ਨੇ ਕਿਹਾ, "ਖੁਲਾਸੇ ਵਿੱਚ ਦੇਰੀ ਅਣਇੱਛਤ ਸੀ ਅਤੇ ਇਹ ਹੁਕਮ ਨਾਲ ਸਬੰਧਤ ਵੇਰਵਿਆਂ ਦੇ ਅੰਦਰੂਨੀ ਸੰਚਾਰ ਵਿੱਚ ਦੇਰੀ ਕਾਰਨ ਹੋਈ।" ਏਅਰਲਾਈਨ ਨੇ ਇਹ ਵੀ ਕਿਹਾ ਕਿ ਡੀਜੀਸੀਏ ਦੇ ਇਸ ਹੁਕਮ ਕਾਰਨ ਉਸ ਦੇ ਵਿੱਤੀ ਮਾਮਲਿਆਂ (financials), ਸੰਚਾਲਨ (operations) ਜਾਂ ਹੋਰ ਗਤੀਵਿਧੀਆਂ ’ਤੇ ਕੋਈ ਮਹੱਤਵਪੂਰਨ ਅਸਰ ਨਹੀਂ ਪਵੇਗਾ।