ਮੁੰਬਈ ਹਵਾਈ ਅੱਡੇ ’ਤੇ ਏਅਰ ਮਾਰੀਸ਼ਸ ਦੇ ਜਹਾਜ਼ ’ਚ 5 ਘੰਟੇ ਫਸੇ ਰਹੇ 200 ਦੇ ਕਰੀਬ ਯਾਤਰੀ
ਮੁੰਬਈ, 24 ਫਰਵਰੀ ਏਅਰ ਮਾਰੀਸ਼ਸ ਵਿਚ ਸਵਾਰ ਯਾਤਰੀ ਅੱਜ ਮੁੰਬਈ ਹਵਾਈ ਅੱਡੇ 'ਤੇ ਪੰਜ ਘੰਟਿਆਂ ਤੋਂ ਵੱਧ ਸਮੇਂ ਤੱਕ ਜਹਾਜ਼ ਵਿਚ ਫਸੇ ਰਹੇ। ਯਾਤਰੀ ਨੇ ਕਿਹਾ ਕਿ ਬਾਅਦ ਵਿੱਚ ਏਅਰਲਾਈਨ ਨੇ ਇਸ ਨੂੰ ਰੱਦ ਕਰਨ ਦਾ ਫੈਸਲਾ ਕੀਤਾ। ਉਸ ਨੇ...
Advertisement
ਮੁੰਬਈ, 24 ਫਰਵਰੀ
ਏਅਰ ਮਾਰੀਸ਼ਸ ਵਿਚ ਸਵਾਰ ਯਾਤਰੀ ਅੱਜ ਮੁੰਬਈ ਹਵਾਈ ਅੱਡੇ 'ਤੇ ਪੰਜ ਘੰਟਿਆਂ ਤੋਂ ਵੱਧ ਸਮੇਂ ਤੱਕ ਜਹਾਜ਼ ਵਿਚ ਫਸੇ ਰਹੇ। ਯਾਤਰੀ ਨੇ ਕਿਹਾ ਕਿ ਬਾਅਦ ਵਿੱਚ ਏਅਰਲਾਈਨ ਨੇ ਇਸ ਨੂੰ ਰੱਦ ਕਰਨ ਦਾ ਫੈਸਲਾ ਕੀਤਾ। ਉਸ ਨੇ ਦੱਸਿਆ ਕਿ ਏਅਰ ਮਾਰੀਸ਼ਸ ਦੀ ਉਡਾਣ ਐੱਮਕੇ 749 ਮੁੰਬਈ ਤੋਂ ਮਾਰੀਸ਼ਸ ਲਈ ਸਵੇਰੇ 4.30 ਵਜੇ ਰਵਾਨਾ ਹੋਣੀ ਸੀ ਅਤੇ ਯਾਤਰੀ ਤੜਕੇ 3.45 ਵਜੇ ਜਹਾਜ਼ ਵਿੱਚ ਸਵਾਰ ਹੋਏ। ਯਾਤਰੀ ਨੇ ਦੋਸ਼ ਲਗਾਇਆ ਕਿ ਜਹਾਜ਼ 'ਚ ਕਰੀਬ 200 ਯਾਤਰੀ ਸਵਾਰ ਸਨ। ਜਹਾਜ਼ ਦਾ ਏਅਰ ਕੰਡੀਸ਼ਨਿੰਗ ਸਿਸਟਮ ਕੰਮ ਨਾ ਕਰਨ ਕਾਰਨ 78 ਸਾਲਾ ਯਾਤਰੀ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋ ਰਹੀ ਸੀ।
Advertisement
Advertisement
×