ਮੁੰਬਈ ਤੋਂ 354 ਯਾਤਰੀਆਂ ਨੂੰ ਲੈ ਕੇ ਲੰਡਨ ਜਾ ਰਿਹਾ ਏਅਰ ਇੰਡੀਆ ਦਾ ਜਹਾਜ਼ ਤਕਨੀਕੀ ਸਮੱਸਿਆ ਕਾਰਨ ਪਰਤਿਆ
ਮੁੰਬਈ, 14 ਅਗਸਤ ਲੰਡਨ ਜਾ ਰਹੀ ਏਅਰ ਇੰਡੀਆ ਦੀ ਉਡਾਣ, ਜੋ ਅੱਜ ਇੱਥੋਂ 354 ਯਾਤਰੀਆਂ ਨੂੰ ਲੈ ਕੇ ਰਵਾਨਾ ਹੋਈ ਸੀ, ਨੂੰ ਤਕਨੀਕੀ ਸਮੱਸਿਆ ਕਾਰਨ ਰਾਹ ਵਿਚੋਂ ਮੋੜ ਕੇ ਵਾਪਸ ਲਿਆਉਣਾ ਪਿਆ। ਸੂਤਰਾਂ ਨੇ ਦੱਸਿਆ ਕਿ ਜਹਾਜ਼ ਸੁਰੱਖਿਅਤ ਉਤਰ ਗਿਆ।...
Advertisement
ਮੁੰਬਈ, 14 ਅਗਸਤ
ਲੰਡਨ ਜਾ ਰਹੀ ਏਅਰ ਇੰਡੀਆ ਦੀ ਉਡਾਣ, ਜੋ ਅੱਜ ਇੱਥੋਂ 354 ਯਾਤਰੀਆਂ ਨੂੰ ਲੈ ਕੇ ਰਵਾਨਾ ਹੋਈ ਸੀ, ਨੂੰ ਤਕਨੀਕੀ ਸਮੱਸਿਆ ਕਾਰਨ ਰਾਹ ਵਿਚੋਂ ਮੋੜ ਕੇ ਵਾਪਸ ਲਿਆਉਣਾ ਪਿਆ। ਸੂਤਰਾਂ ਨੇ ਦੱਸਿਆ ਕਿ ਜਹਾਜ਼ ਸੁਰੱਖਿਅਤ ਉਤਰ ਗਿਆ। ਏਅਰ ਇੰਡੀਆ ਦੀ ਉਡਾਣ ਏਆਈ-129 ਸਵੇਰੇ ਇੱਥੋਂ ਰਵਾਨਾ ਹੋਈ। ਪਾਇਲਟ ਨੇ ਬੋਇੰਗ 777 ਜਹਾਜ਼ ਵਿੱਚ ਤਕਨੀਕੀ ਕਾਰਨ ਉਸ ਨੂੰ ਵਾਪਸ ਸ਼ਹਿਰ ਦੇ ਹਵਾਈ ਅੱਡੇ ’ਤੇ ਉਤਾਰ ਲਿਆ। ਇਹ ਫਲਾਈਟ ਮੁੰਬਈ ਤੋਂ ਸਵੇਰੇ 8.36 ਵਜੇ ਰਵਾਨਾ ਹੋਈ ਅਤੇ ਕਰੀਬ 11.30 ਵਜੇ ਸ਼ਹਿਰ ਵਾਪਸ ਆਈ।
Advertisement
Advertisement