ਅਕਾਸਾ ਏਅਰ ਵੱਲੋਂ ਬੁਕਿੰਗ ਤੇ ਚੈੱਕ ਇਨ ਬੰਦ; ਲੋਕ ਪ੍ਰੇਸ਼ਾਨ
ਤਕਨੀਕੀ ਸਮੱਸਿਆ ਕਾਰਨ ਆਨਲਾੲੀਨ ਸੇਵਾਵਾਂ ਪ੍ਰਭਾਵਿਤ: ਅਕਾਸਾ ਏਅਰ
Advertisement
Akasa Air's booking systems face issues due to outage at service provider's facility ਹਵਾਈ ਉਡਾਣ ਕੰਪਨੀ ਅਕਾਸਾ ਏਅਰ ਨੇ ਅੱਜ ਆਪਣੀਆਂ ਉਡਾਣਾਂ ਲਈ ਚੈੱਕ-ਇਨ ਅਤੇ ਬੁਕਿੰਗ ਬੰਦ ਕਰ ਦਿੱਤੀਆਂ ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
ਇਸ ਸਬੰਧੀ ਅਕਾਸਾ ਏਅਰ ਨੇ ਕਿਹਾ, ‘ਸਾਡੇ ਸਿਸਟਮ ਵਿਚ ਕੁਝ ਸਮੱਸਿਆਵਾਂ ਆਈਆਂ ਹਨ ਜਿਸ ਕਾਰਨ ਸਾਡੀ ਵੈੱਬਸਾਈਟ ’ਤੇ ਸਾਡੀਆਂ ਕੁਝ ਅਨਲਾਈਨ ਸੇਵਾਵਾਂ ਬੁਕਿੰਗ, ਚੈੱਕ-ਇਨ ਆਦਿ ਪ੍ਰਭਾਵਿਤ ਹੋਈਆਂ ਹਨ।’ ਅਕਾਸਾ ਏਅਰ ਨੇ ਵੈਬਸਾਈਟ ’ਤੇ ਨੋਟਿਸ ਪਾ ਕੇ ਕਿਹਾ ਕਿ ਇਸ ਸਬੰਧੀ ਯਾਤਰੀ ਮੋਬਾਈਲ ਐਪ ਰਾਹੀਂ ਚੈੱਕ-ਇਨ ਕਰ ਸਕਦੇ ਹਨ। ਹਵਾਈ ਉਡਾਣ ਕੰਪਨੀ ਨੇ ਯਾਤਰੀਆਂ ਨੂੰ ਸਮੇਂ ਤੋਂ ਪਹਿਲਾਂ ਕਾਊਂਟਰਾਂ ’ਤੇ ਪੁੱਜਣ ਲਈ ਕਿਹਾ ਹੈ। ਇਸ ਏਅਰਲਾਈਨ ਦੀਆਂ ਹਰ ਹਫ਼ਤੇ ਲਗਪਗ 1,000 ਉਡਾਣਾਂ ਚਲਦੀਆਂ ਹਨ। ਅਕਾਸਾ ਏਅਰ ਕੋਲ 30 ਜਹਾਜ਼ ਹਨ ਜਿਨ੍ਹਾਂ ਵਿਚੋਂ 24 ਘਰੇਲੂ ਅਤੇ 6 ਅੰਤਰਰਾਸ਼ਟਰੀ ਰੂਟਾਂ ’ਤੇ ਚਲਦੀਆਂ ਹਨ। ਪੀ.ਟੀ.ਆਈ
Advertisement
Advertisement