ਸਾਬਕਾ ਵਿਧਾਇਕ ਨੂੰ ਯਾਤਰਾ ਤੋਂ ਰੋਕਣ ’ਤੇ ਏਅਰਲਾਈਨ ਨੂੰ ਜੁਰਮਾਨਾ
ਇੱਥੋਂ ਦੇ ਜ਼ਿਲ੍ਹਾ ਖਪਤਕਾਰ ਵਿਵਾਦ ਨਿਬੇੜਾ ਕਮਿਸ਼ਨ ਨੇ ਗਲਫ ਏਅਰ ਏਅਰਲਾਈਨਜ਼ ਨੂੰ ਤਾਮਿਲਨਾਡੂ ਦੇ ਸਾਬਕਾ ਵਿਧਾਇਕ ਨੂੰ ਮਾਸਕੋ ਹਵਾਈ ਅੱਡੇ ’ਤੇ ਰੋਕ ਕੇ ਯਾਤਰਾ ਕਰਨ ਤੋਂ ਇਨਕਾਰ ਕਰਨ ਲਈ 1.4 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਸਾਬਕਾ ਵਿਧਾਇਕ ਨੂੰ ਯਾਤਰਾ...
Advertisement
ਇੱਥੋਂ ਦੇ ਜ਼ਿਲ੍ਹਾ ਖਪਤਕਾਰ ਵਿਵਾਦ ਨਿਬੇੜਾ ਕਮਿਸ਼ਨ ਨੇ ਗਲਫ ਏਅਰ ਏਅਰਲਾਈਨਜ਼ ਨੂੰ ਤਾਮਿਲਨਾਡੂ ਦੇ ਸਾਬਕਾ ਵਿਧਾਇਕ ਨੂੰ ਮਾਸਕੋ ਹਵਾਈ ਅੱਡੇ ’ਤੇ ਰੋਕ ਕੇ ਯਾਤਰਾ ਕਰਨ ਤੋਂ ਇਨਕਾਰ ਕਰਨ ਲਈ 1.4 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਸਾਬਕਾ ਵਿਧਾਇਕ ਨੂੰ ਯਾਤਰਾ ਕਰਨ ਤੋਂ ਇਸ ਕਰ ਕੇ ਰੋਕ ਦਿੱਤਾ ਗਿਆ ਕਿਉਂਕਿ ਉਸ ਦੇ ਪਾਸਪੋਰਟ ਵਿੱਚ ਉਸ ਦਾ ਉਪਨਾਮ ਨਹੀਂ ਸੀ।
ਖਪਤਕਾਰ ਕਮਿਸ਼ਨ ਨੇ ਏਅਰਲਾਈਨਜ਼ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਪ੍ਰਭਾਵਿਤ ਯਾਤਰੀ ਸਾਬਕਾ ਵਿਧਾਇਕ ਨਿਜ਼ਾਮੁਦੀਨ ਨੂੰ ਉਸ ਦੀ ਯਾਤਰਾ ਦੀ ਤਾਰੀਖ਼ ਤੋਂ ਲੈ ਕੇ ਸਲਾਨਾ ਨੌਂ ਫ਼ੀਸਦੀ ਵਿਆਜ਼ ਦੇ ਨਾਲ ਲਗਪਗ 1.4 ਲੱਖ ਰੁਪਏ ਦਾ ਮੁਆਵਜ਼ਾ ਦੇਵੇ। ਨਿਜ਼ਾਮੁਦੀਨ ਨੂੰ ਉਸ ਦੇ ਪਾਸਪੋਰਟ ਵਿੱਚ ਸਿੰਗਲ ਨਾਮ ਹੋਣ ਕਾਰਨ 9 ਫਰਵਰੀ 2023 ਨੂੰ ਮਾਸਕੋ ਤੋਂ ਦੁਬਾਈ ਜਾਣ ਵਾਲੀ ਗਲਫ ਏਅਰ ਦੀ ਉਡਾਣ ਵਿੱਚ ਯਾਤਰਾ ਕਰਨ ਤੋਂ ਰੋਕਿਆ ਗਿਆ ਸੀ।
Advertisement
Advertisement
Advertisement
×

