DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

AI BCG Report India: ਭਾਰਤ ਦਾ AI ਬਾਜ਼ਾਰ 2027 ਤੱਕ 17 ਅਰਬ ਡਾਲਰ ਨੂੰ ਛੂਹ ਸਕਦੈ

India's AI market is likely to triple and reach USD 17 billion by 2027: AI BCG Report India
  • fb
  • twitter
  • whatsapp
  • whatsapp
Advertisement

ਨਵੀਂ ਦਿੱਲੀ, 11 ਜੂਨ

ਬੋਸਟਨ ਕੰਸਲਟਿੰਗ ਗਰੁੱਪ (Boston Consulting Group - BCG) ਦੀ ਇੱਕ ਰਿਪੋਰਟ ਅਨੁਸਾਰ, ਭਾਰਤ ਦਾ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਬਾਜ਼ਾਰ 2027 ਤੱਕ ਤਿੰਨ ਗੁਣਾ ਵਧ ਕੇ 17 ਅਰਬ ਡਾਲਰ ਤੱਕ ਦਾ ਹੋਣ ਵਾਲਾ ਹੈ ਅਤੇ ਇਹ ਤੇਜ਼ੀ ਨਾਲ ਮਹਿਜ਼ ਅਜ਼ਮਾਇਸ਼ੀ ਪੜਾਅ ਤੋਂ ਅਗਾਂਹ ਵਧ ਕੇ ਭਾਰਤੀ ਕਾਰੋਬਾਰਾਂ ਲਈ ਮੁਕਾਬਲੇ ਅਤੇ ਪੈਮਾਨੇ ਦਾ ਇੱਕ ਮੁੱਖ ਚਾਲਕ ਬਣਨ ਦੀ ਤਿਆਰੀ ਵਿਚ ਹੈ।

Advertisement

ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਕਿਵੇਂ AI ਨਾ ਸਿਰਫ਼ ਸੰਚਾਲਨ ਕੁਸ਼ਲਤਾ ਨੂੰ ਵਧਾ ਰਿਹਾ ਹੈ, ਸਗੋਂ ਬਾਜ਼ਾਰਾਂ ਦਾ ਵਿਸਤਾਰ ਵੀ ਕਰ ਰਿਹਾ ਹੈ ਅਤੇ ਨਾਲ ਹੀ ਫੈਸਲੇ ਲੈਣ ਦੀ ਪ੍ਰਕਿਰਿਆ ਨੂੰ ਤੇਜ਼ ਕਰ ਰਿਹਾ ਹੈ ਤੇ ਨਵੀਨਤਾ ਆਧਾਰਤ ਵਿਕਾਸ ਨੂੰ ਹੱਲਾਸ਼ੇਰੀ ਦੇ ਰਿਹਾ ਹੈ।

ਬੀਸੀਜੀ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਅਤੇ ਪਾਰਟਨਰ ਮਨਦੀਪ ਕੋਹਲੀ ਨੇ ਕਿਹਾ, "AI ਹੁਣ ਕੋਈ ਵਿਕਲਪ ਨਹੀਂ, ਬਲਕਿ ਇੱਕ ਕਾਰੋਬਾਰੀ ਜ਼ਰੂਰਤ ਹੈ। ਭਾਰਤੀ ਕੰਪਨੀਆਂ ਇਸਦੀ ਵਰਤੋਂ ਰਵਾਇਤੀ ਵਿਕਾਸ ਦੇ ਅੜਿੱਕਿਆਂ ਨੂੰ ਪਾਰ ਕਰਨ ਅਤੇ ਵਿਸ਼ਵ ਪੱਧਰ 'ਤੇ ਆਤਮ ਵਿਸ਼ਵਾਸ ਨਾਲ ਮੁਕਾਬਲਾ ਕਰਨ ਲਈ ਕਰ ਰਹੀਆਂ ਹਨ। ਹਾਲਾਂਕਿ ਸਫਲ ਤਾਇਨਾਤੀ ਲਈ ਰੁਕਾਵਟਾਂ ਦੀ ਦਰ ਉੱਚੀ ਹੈ, ਪਰ ਲਾਭ ਹੋਰ ਵੀ ਵੱਡੇ ਹਨ ਅਤੇ ਨਤੀਜੇ ਖੁਦ ਬੋਲਦੇ ਹਨ।"

BCG ਦੀ ਰਿਪੋਰਟ ਤੋਂ ਪਤਾ ਚੱਲਦਾ ਹੈ ਕਿ ਭਾਰਤ ਵਿੱਚ ਵਰਤਮਾਨ ’ਚ 6 ਲੱਖ ਤੋਂ ਵੱਧ AI ਪੇਸ਼ੇਵਰ ਹਨ, ਇਹ ਗਿਣਤੀ ਦੁੱਗਣੀ ਹੋ ਕੇ 12.5 ਲੱਖ ਹੋਣ ਦਾ ਅਨੁਮਾਨ ਹੈ। ਇਹ ਪ੍ਰਤਿਭਾ ਪੂਲ ਆਲਮੀ AI ਪ੍ਰਤਿਭਾ ਦਾ 16 ਫ਼ੀਸਦੀ ਹਿੱਸਾ ਬਣਦਾ ਹੈ ਤੇ ਅਮਰੀਕਾ ਤੋਂ ਬਾਅਦ ਦੂਜੇ ਨੰਬਰ 'ਤੇ ਹੈ। ਏਐਨਆਈ

Advertisement
×