2,000-cr bank fraud: ਸੀਬੀਆਈ ਵੱਲੋਂ ਅਨਿਲ ਅੰਬਾਨੀ ਤੇ RCOM ਖ਼ਿਲਾਫ਼ ਕੇਸ ਦਰਜ
ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਰਿਲਾਇੰਸ ਕਮਿਊਨੀਕੇਸ਼ਨਜ਼ (ਆਰਕੌਮ/RCOM) ਅਤੇ ਇਸ promoter director ਅਨਿਲ ਅੰਬਾਨੀ Anil Ambani ਵਿਰੁੱਧ ਇੱਕ ਕਥਿਤ ਬੈਂਕ ਧੋਖਾਧੜੀ ਦੇ ਸਬੰਧ ਵਿੱਚ ਕੇਸ ਦਰਜ ਕੀਤਾ ਅਤੇ ਇਸ ਦੇ ਟਿਕਾਣਿਆਂ ’ਤੇ ਛਾਪੇ ਮਾਰੇ ਹਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਦੋਸ਼ ਹਨ ਕਿ ਇਸ ਧੋਖਾਧੜੀ ਨਾਲ ਭਾਰਤੀ ਸਟੇਟ ਬੈਂਕ ਨੂੰ 2,000 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ।
ਅਧਿਕਾਰੀਆਂ ਨੇ CBI ਵੱਲੋਂ promoter director ਅਨਿਲ ਅੰਬਾਨੀ ਦੀ ਰਿਹਾਇਸ਼ ਅਤੇ RCOM ਨਾਲ ਸਬੰਧਤ ਟਿਕਾਣਆਂ ’ਤੇ ਛਾਪੇ ਮਾਰੇ ਜਾ ਰਹੇ ਹਨ।
ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਪਿਛਲੇ ਮਹੀਨੇ ਲੋਕ ਸਭਾ ’ਚ ਇਕ ਲਿਖਤੀ ਸਵਾਲ ਦੇ ਜਵਾਬ ’ਚ ਦੱਸਿਆ ਕਿ ਸੀ ਕਿ ਇਨ੍ਹਾਂ ਸੰਸਥਾਵਾਂ ਦਾ 13 ਜੂਨ ਨੂੰ ਧੋਖਾਧੜੀ ਕਰਨ ਵਾਲੀਆਂ ਸੰਸਥਾਵਾਂ ਵਜੋਂ ਵਰਗੀਕਰਨ ਕੀਤਾ ਗਿਆ ਸੀ। ਜਾਂਚ ਏਜੰਸਂੀ ਨੇ ਇਹ ਕਾਰਵਾਈ State Bank of India ਦੀ ਸ਼ਿਕਾਇਤ ਦੇ ਆਧਾਰ ’ਤੇ ਕੀਤੀ ਹੈ, ਜਿਸ ਨੇ 13 ਜੂਨ ਨੂੰ ਇਨ੍ਹਾਂ ਸੰਸਥਾਵਾਂ ਦਾ ਧੋਖਾਧੜੀ ਵਾਲੀਆਂ ਸੰਸਥਾਵਾਂ ਵਜੋਂ ਵਰਗੀਕਰਨ ਕੀਤੇ ਜਾਣ ਮਗਰੋਂ ਬਾਅਦ ਏਜੰਸੀ ਨਾਲ ਸੰਪਰਕ ਕੀਤਾ ਸੀ। ਇਹ ਵਰਗੀਕਰਨ ਭਾਰਤੀ ਰਿਜ਼ਰਵ ਬੈਂਕ (RBI) ਦੇ Master Directions on Fraud Risk Management ਅਤੇ ਬੈਂਕ ਦੇ ਬੋਰਡ ਵੱਲੋਂ ਪ੍ਰਵਾਨਿਤ Classification, Reporting & Management of Frauds ਨੀਤੀ ਮੁਤਾਬਕ ਕੀਤਾ ਗਿਆ ਸੀ।
ਉਨ੍ਹਾਂ ਕਿਹਾ ਸੀ ਕਿ RCOM ਵਿੱਚ ਐੱਸਬੀਆਈ ਦੇ credit exposure ਵਿੱਚ 26 ਅਗਸਤ 2016 ਤੋਂ ਲਾਗੂ ਵਿਆਜ ਅਤੇ ਖਰਚਿਆਂ ਦੇ ਨਾਲ, 2,227.64 ਕਰੋੜ ਰੁਪਏ ਦੀ ਫੰਡ-ਅਧਾਰਤ ਮੂਲ ਬਕਾਇਆ ਰਕਮ ਅਤੇ 786.52 ਕਰੋੜ ਰੁਪਏ ਦੀ ਗ਼ੈਰ-ਫੰਡ-ਅਧਾਰਤ ਬੈਂਕ ਗਰੰਟੀ ਸ਼ਾਮਲ ਹੈ।
ਆਰਕੌਮ Insolvency and Bankruptcy Code ਕੋਡ, 2016 ਦੇ ਤਹਿਤ Corporate Insolvency Resolution Proces ਵਿੱਚੋਂ ਗੁਜ਼ਰ ਰਹੀ ਹੈ। ਇਸ ਮਤੇ ਨੂੰ Committee of Creditors ਦੁਆਰਾ ਮਨਜ਼ੂਰੀ ਦਿੱਤੀ ਗਈ ਸੀ ਅਤੇ ਇਹ 6 ਮਾਰਚ, 2020 ਨੂੰ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (NCLT), ਮੁੰਬਈ ਵਿੱਚ ਦਾਇਰ ਕੀਤਾ ਗਿਆ ਸੀ। NCLT ਦੀ ਪ੍ਰਵਾਨਗੀ ਦੀ ਉਡੀਕ ਹੈ।
ਸੀਬੀਆਈ ਨੇ ਵੀਰਵਾਰ ਨੂੰ ਐਸਬੀਆਈ ਦੀ ਸ਼ਿਕਾਇਤ ਦੇ ਆਧਾਰ 'ਤੇ ਰਿਲਾਇੰਸ ਕਮਿਊਨੀਕੇਸ਼ਨ ਲਿਮਟਿਡ (ਆਰਕਾਮ), ਮੁੰਬਈ, ਇਸ ਦੇ ਡਾਇਰੈਕਟਰ ਅਨਿਲ ਡੀ. ਅੰਬਾਨੀ, ਅਣਪਛਾਤੇ ਸਰਕਾਰੀ ਕਰਮਚਾਰੀਆਂ ਅਤੇ ਅਣਪਛਾਤੇ ਹੋਰਾਂ ਵਿਰੁੱਧ ਐਫਆਈਆਰ ਦਰਜ ਕੀਤੀ।