ਬਠਿੰਡਾ ਹਵਾਈ ਅੱਡੇ ਤੋਂ ਮਹਿਲਾ ਕਾਰਤੂਸਾਂ ਸਣੇ ਕਾਬੂ
ਪੱਤਰ ਪ੍ਰੇਰਕ ਬਠਿੰਡਾ, 5 ਜੂਨ ਬਠਿੰਡਾ ਸਿਵਲ ਏਅਰਪੋਰਟ ਤੋਂ ਬੀਤੇ ਦਿਨ ਔਰਤ ਨੂੰ ਚਾਰ ਕਾਰਤੂਸਾਂ ਸਣੇ ਕਾਬੂ ਕੀਤਾ ਗਿਆ ਹੈ। ਇਸ ਔਰਤ ਨੇ ਅਲਾਇੰਸ ਏਅਰਲਾਈਨ ਦੀ ਉਡਾਣ ਰਾਹੀਂ ਬਾਅਦ ਦੁਪਹਿਰ 3:30 ਵਜੇ ਦਿੱਲੀ ਲਈ ਰਵਾਨਾ ਹੋਣਾ ਸੀ। ਏਅਰਪੋਰਟ ਪੁਲੀਸ ਚੌਕੀ...
Advertisement
ਪੱਤਰ ਪ੍ਰੇਰਕ
ਬਠਿੰਡਾ, 5 ਜੂਨ
Advertisement
ਬਠਿੰਡਾ ਸਿਵਲ ਏਅਰਪੋਰਟ ਤੋਂ ਬੀਤੇ ਦਿਨ ਔਰਤ ਨੂੰ ਚਾਰ ਕਾਰਤੂਸਾਂ ਸਣੇ ਕਾਬੂ ਕੀਤਾ ਗਿਆ ਹੈ। ਇਸ ਔਰਤ ਨੇ ਅਲਾਇੰਸ ਏਅਰਲਾਈਨ ਦੀ ਉਡਾਣ ਰਾਹੀਂ ਬਾਅਦ ਦੁਪਹਿਰ 3:30 ਵਜੇ ਦਿੱਲੀ ਲਈ ਰਵਾਨਾ ਹੋਣਾ ਸੀ।
ਏਅਰਪੋਰਟ ਪੁਲੀਸ ਚੌਕੀ ਅਨੁਸਾਰ ਔਰਤ ਦੀ ਪਛਾਣ ਪ੍ਰਿਤਪਾਲ ਕੌਰ ਵਾਸੀ ਪਿੰਡ ਗੁਦਰਾਣਾ, ਜ਼ਿਲ੍ਹਾ ਸਿਰਸਾ (ਹਰਿਆਣਾ) ਵਜੋਂ ਹੋਈ ਹੈ। ਸੁਰੱਖਿਆ ਜਾਂਚ ਦੌਰਾਨ ਜਦੋਂ ਪੁਲੀਸ ਨੇ ਉਸ ਦੇ ਬੈਗ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ ਚਾਰ ਕਾਰਤੂਸ ਬਰਾਮਦ ਹੋਏ। ਪੁਲੀਸ ਅਧਿਕਾਰੀਆਂ ਨੇ ਮਾਮਲੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਔਰਤ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Advertisement
×