ਰਾਜ ਕੁਮਾਰ ਨੂੰ ਵਿਜ਼ਟਰ ਪੁਰਸਕਾਰ
ਮਨੋਜ ਸ਼ਰਮਾ ਬਠਿੰਡਾ, 5 ਮਾਰਚ ਪੰਜਾਬ ਕੇਂਦਰੀ ਯੂਨੀਵਰਸਿਟੀ (ਸੀਯੂ ਪੰਜਾਬ) ਦੇ ਫਾਰਮਾਸਿਊਟੀਕਲ ਸਾਇੰਸਿਜ਼ ਅਤੇ ਕੁਦਰਤੀ ਉਤਪਾਦ ਵਿਭਾਗ ਦੇ ਪ੍ਰੋ. ਰਾਜ ਕੁਮਾਰ ਨੂੰ ਜੈਵਿਕ ਵਿਗਿਆਨ ਵਿੱਚ ਉੱਤਮ ਖੋਜ ਲਈ ਰਾਸ਼ਟਰਪਤੀ ਦਰੋਪਦੀ ਮੁਰਮੂ ਵੱਲੋਂ ਵਿਜ਼ਟਰ ਐਵਾਰਡ 2023 ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ...
Advertisement
ਮਨੋਜ ਸ਼ਰਮਾ
ਬਠਿੰਡਾ, 5 ਮਾਰਚ
Advertisement
ਪੰਜਾਬ ਕੇਂਦਰੀ ਯੂਨੀਵਰਸਿਟੀ (ਸੀਯੂ ਪੰਜਾਬ) ਦੇ ਫਾਰਮਾਸਿਊਟੀਕਲ ਸਾਇੰਸਿਜ਼ ਅਤੇ ਕੁਦਰਤੀ ਉਤਪਾਦ ਵਿਭਾਗ ਦੇ ਪ੍ਰੋ. ਰਾਜ ਕੁਮਾਰ ਨੂੰ ਜੈਵਿਕ ਵਿਗਿਆਨ ਵਿੱਚ ਉੱਤਮ ਖੋਜ ਲਈ ਰਾਸ਼ਟਰਪਤੀ ਦਰੋਪਦੀ ਮੁਰਮੂ ਵੱਲੋਂ ਵਿਜ਼ਟਰ ਐਵਾਰਡ 2023 ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੂੰ ਇਹ ਪੁਰਸਕਾਰ ਰਾਸ਼ਟਰਪਤੀ ਭਵਨ, ਨਵੀਂ ਦਿੱਲੀ ਵਿੱਚ ਵਿਜ਼ਟਰ ਕਾਨਫਰੰਸ 2024-25 ਦੌਰਾਨ ਦਿੱਤਾ ਗਿਆ। ਗੌਰਤਲਬ ਹੈ ਕਿ 2014 ਵਿੱਚ ਸ਼ੁਰੂ ਹੋਏ ਵਿਜ਼ਟਰ ਐਵਾਰਡ ਦਾ ਉਦੇਸ਼ ਕੇਂਦਰੀ ਯੂਨੀਵਰਸਿਟੀਆਂ ਦੇ ਅਧਿਆਪਕਾਂ ਦੀ ਨਿਵੇਕਲੀ ਖੋਜ ਨੂੰ ਉਤਸ਼ਾਹਿਤ ਕਰਨਾ ਹੈ। ਪ੍ਰੋ. ਰਾਜ ਕੁਮਾਰ ਨੂੰ ਕੈਂਸਰ ਜੀਵ ਵਿਗਿਆਨ ਵਿੱਚ ਉਨ੍ਹਾਂ ਦੀ ਖੋਜ ਲਈ ਸਨਮਾਨਿਤ ਕੀਤਾ ਗਿਆ, ਜੋ ਨਵੀਆਂ ਦਵਾਈਆਂ ਦੇ ਵਿਕਾਸ ਅਤੇ ਐਂਟੀ-ਕੈਂਸਰ ਮੌਲੀਕਿਊਲਜ਼ ਦੀ ਤਿਆਰੀ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੀ ਹੈ।
Advertisement
×