ਸੜਕ ਹਾਦਸੇ ’ਚ ਗਰਭਵਤੀ ਔਰਤ ਦੀ ਮੌਤ; ਦੋ ਜ਼ਖਮੀ
ਰਾਜਿੰਦਰ ਸਿੰਘ ਮਰਾਹੜ ਭਗਤਾ ਭਾਈ, 8 ਜੁਲਾਈ ਬਾਜਾਖਾਨਾ-ਬਰਨਾਲਾ ਸੜਕ ’ਤੇ ਪਿੰਡ ਦਿਆਲਪੁਰਾ ਭਾਈਕਾ ਕੋਲ ਵਾਪਰੇ ਹਾਦਸੇ ਵਿੱਚ ਗਰਭਵਤੀ ਔਰਤ ਦੀ ਮੌਤ ਹੋ ਗਈ ਜਦਕਿ ਇਕ ਛੋਟੇ ਬੱਚੇ ਸਮੇਤ ਦੋ ਜ਼ਖਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਕੱਥਾ ਸਿੰਘ ਵਾਸੀ ਰੌਂਤਾ ਆਪਣੀ...
Advertisement
ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 8 ਜੁਲਾਈ
Advertisement
ਬਾਜਾਖਾਨਾ-ਬਰਨਾਲਾ ਸੜਕ ’ਤੇ ਪਿੰਡ ਦਿਆਲਪੁਰਾ ਭਾਈਕਾ ਕੋਲ ਵਾਪਰੇ ਹਾਦਸੇ ਵਿੱਚ ਗਰਭਵਤੀ ਔਰਤ ਦੀ ਮੌਤ ਹੋ ਗਈ ਜਦਕਿ ਇਕ ਛੋਟੇ ਬੱਚੇ ਸਮੇਤ ਦੋ ਜ਼ਖਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਕੱਥਾ ਸਿੰਘ ਵਾਸੀ ਰੌਂਤਾ ਆਪਣੀ ਪਤਨੀ ਮਨਪ੍ਰੀਤ ਕੌਰ (35) ਅਤੇ ਆਪਣੇ ਛੋਟੇ ਬੱਚੇ ਨਾਲ ਮੋਟਰਸਾਈਕਲ ’ਤੇ ਆਪਣੇ ਪਿੰਡ ਰੌਂਤਾ ਤੋਂ ਬਰਨਾਲਾ ਦਵਾਈ ਲੈਣ ਜਾ ਰਿਹਾ ਸੀ ਤਾਂ ਪਿੰਡ ਦਿਆਲਪੁਰਾ ਭਾਈਕਾ ਦੀ ਬੀੜ ਕੋਲ ਇਕ ਕਾਰ ਨੇ ਮੋਟਰ ਸਾਈਕਲ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਮੋਟਰ ਸਾਈਕਲ ਸਵਾਰ ਔਰਤ ਗੰਭੀਰ ਜ਼ਖ਼ਮੀ ਹੋ ਗਈ ਤੇ ਉਸ ਨੂੰ ਇਲਾਜ ਲਈ ਤੁਰੰਤ ਸਥਾਨਕ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੋ ਅੱਗੇ ਬਠਿੰਡਾ ਰੈਫਰ ਕਰ ਦਿੱਤਾ ਗਿਆ ਜਿੱਥੇ ਇਲਾਜ ਦੌਰਾਨ ਮਨਪ੍ਰੀਤ ਕੌਰ ਅਤੇ ਉਸ ਦੇ ਪੇਟ ਵਿਚ ਪਲ ਰਹੇ ਬੱਚੇ ਦੀ ਮੌਤ ਹੋ ਗਈ। ਇਸ ਘਟਨਾ ਵਿਚ ਕੱਥਾ ਸਿੰਘ ਤੇ ਉਸ ਦਾ ਛੋਟਾ ਬੱਚਾ ਜ਼ਖ਼ਮੀ ਹੋ ਗਏ। ਚੌਕੀ ਦਿਆਲਪੁਰਾ ਭਾਈਕਾ ਦੀ ਪੁਲੀਸ ਘਟਨਾ ਦੀ ਜਾਂਚ ਕਰ ਰਹੀ ਹੈ।
Advertisement
×